ਸਿੰਗਾਪੁਰ, 16 ਜੂਨ
ਸਿੰਗਾਪੁਰ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਵਿੱਚ ਇਮਾਰਤ ਦੇ ਡਿੱਗਣ ਤੋਂ ਅੱਠ ਘੰਟੇ ਬਾਅਦ 20 ਸਾਲਾ ਭਾਰਤੀ ਨਾਗਰਿਕ ਦੀ ਲਾਸ਼ ਨੂੰ ਮਲਬੇ ਵਿੱਚੋਂ ਬਰਾਮਦ ਕੀਤਾ ਗਿਆ। ਤੰਜੋਂਗ ਪਗਾਰ ਵਿੱਚ ਫੂਜੀ ਜ਼ੇਰੋਕਸ ਟਾਵਰਜ਼ ਦਾ ਇੱਕ ਹਿੱਸਾ ਢਹਿਣ ਤੋਂ ਬਾਅਦ ਏਕ ਸਨ ਡਿਮੋਲਿਸ਼ਨ ਐਂਡ ਇੰਜਨੀਅਰਿੰਗ ਲਈ ਕੰਮ ਕਰ ਰਹੇ ਭਾਰਤੀ ਕਰਮਚਾਰੀ ਦੀ ਲਾਸ਼ ਨੂੰ ਮਲਬੇ ਵਿੱਚੋਂ ਬਾਹਰ ਕੱਢ ਲਿਆ ਗਿਆ। ਉਸ ਦੀ ਪਛਾਣ ਨਹੀਂ ਹੋ ਸਕੀ।