Home » ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੂੰ ਰਗਬੀ ਵਿੱਚ ਗੋਲਡ ਮੈਡਲ ਹਾਸਿਲ ਕਰਨ ਤੇ ਕੀਤਾ ਗਿਆ ਸਨਮਾਨਿਤ

ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੂੰ ਰਗਬੀ ਵਿੱਚ ਗੋਲਡ ਮੈਡਲ ਹਾਸਿਲ ਕਰਨ ਤੇ ਕੀਤਾ ਗਿਆ ਸਨਮਾਨਿਤ

by Rakha Prabh
12 views

ਕੋਟ ਈਸੇ ਖਾਂ/ਮੋਗਾ, 10 ਦਸੰਬਰ (ਜੀ ਐਸ ਸਿੱਧੂ ) 68 ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਰਗਬੀ ਅੰਡਰ 14 ਲੜਕਿਆਂ ਦੇ ਟੂਰਨਾਮੈਂਟ ਦੌਰਾਨ ਕੈਮਬਰਿਜ ਕਾਨਵੈਂਟ ਸਕੂਲ ਦੇ ਖਿਡਾਰੀਆਂ ਵੱਲੋਂ ਵਧੀਆ ਖੇਡ ਦਾ ਪ੍ਰਦਰਸਨ ਕਰਦੇ ਹੋਏ ਅੰਡਰ 14 ਲੜਕਿਆਂ ਦੀ ਟੀਮ ਵੱਲੋਂ ਗੋਲਡ ਮੈਡਲ ਜਿੱਤਿਆ ਗਿਆ। ਕੈਮਬਰਿਜ ਕਾਨਵੈਂਟ ਸਕੂਲ ਦੇ ਗੋਲਡ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਵਿੱਚ ਐਸ਼ਮੀਤ ਸਿੰਘ ਸਪੁੱਤਰ ਮਨਦੀਪ ਸਿੰਘ ਬਰਾੜ ਅਤੇ ਅਮਰਿੰਦਰ ਸਿੰਘ ਸਪੁੱਤਰ ਮਲੇਰ ਸਿੰਘ ਧਾਲੀਵਾਲ ਸ਼ਾਮਿਲ ਸਨ।ਵਿਦਿਆਰਥੀਆਂ ਨੇ ਆਪਣੀ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਦੇ ਨਾਲ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਨੇ ਕੋਚ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹੋਰ ਮਿਹਨਤ ਕਰਨ ਅਤੇ ਹੋਰ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕਰਨ।ਸਕੂਲ ਦੇ ਡਾਇਰੈਕਟਰ ਨੇ ਵੀ 68ਵੀ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਅੱਗੇ ਵਧਣ ਦੀ ਪ੍ਰੇਰਨਾ ਵੀ ਦਿੱਤੀ।
ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਸਾਡੇ ਵਿਦਿਆਰਥੀਆਂ ਹਰ ਖੇਡ ਵਿੱਚ ਮੈਡਲ ਜਿੱਤ ਰਹੇ ਹਨ, ਖੇਡਾਂ ਪ੍ਰਤੀ ਬੱਚਿਆਂ ਵਿਚ ਲਗਾਵ ਬਣਿਆ ਰਹੇ ਇਸ ਕਰਕੇ ਕੈਮਬਰਿਜ ਕਾਨਵੈਂਟ ਸਕੂਲ ਨੇ ਪੜ੍ਹਾਈ ਦੇ ਨਾਲ- ਨਾਲ ਖੇਡਾਂ ਉਪਰ ਵੀ ਪੂਰਾ ਜ਼ੋਰ ਦੇ ਰਿਹਾ ਹੈ । ਤਾਂ ਜੋ ਖੇਡਾਂ ਨਾਲ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋ ਸਕੇ ।
ਇਸ ਕਰਕੇ ਅਸੀ ਸਕੂਲ ਵਿਚ ਤਜਰਬੇਕਾਰ ਕੋਚ ਦੀ ਨਿਗਰਾਨੀ ਵਿੱਚ ਵੱਖ-ਵੱਖ ਖੇਡਾਂ ਬੱਚਿਆਂ ਨੂੰ ਦੇ ਰਹੇ ਹਾਂ।
ਜੋ ਵਿਦਿਆਰਥੀਆਂ ਨੂੰ ਸਵੇਰੇ – ਸ਼ਾਮ ਕੜੀ ਮਿਹਨਤ ਕਰਵਾਉਂਦੇ ਹਨ। ਤਾ ਜੋ ਵਿਦਿਆਰਥੀਆਂ ਨੂੰ ਹੋਰ ਨਿਖਾਰ ਮਿਲੇ। ਇਸ ਜਿੱਤ ਲਈ ਸਕੂਲ ਦੇ ਕੋਚ ਨੂੰ ਵੀ ਵਧਾਈ ਦਿਤੀ ਅਤੇ ਕਿਹਾ ਕਿ ਬੱਚਿਆਂ ਵਿਚ ਹੋਰ ਜੋਸ਼ ਭਰਨ ਤਾਂ ਜੋ ਵਿਦਿਆਰਥੀ ਹੋਰ ਵਧੀਆ ਪ੍ਰਦਰਸ਼ਨ ਕਰਨ ਅਤੇ ਆਪਣੇ ਭਵਿੱਖ ਨੂੰ ਉੱਜਵਲ ਬਣਾ ਸਕਣ ਅਤੇ ਸਕੂਲ ਦਾ ਨਾਲ ਸੁਨਹਿਰੇ ਅੱਖਰਾਂ ਵਿਚ ਲਿਖਾਉਣ।

Related Articles

Leave a Comment