Home » ਭਾਰਤ ਵਿਕਾਸ ਪ੍ਰੀਸ਼ਦ ਦੇ 34 ਵੇ ਸਿਲਾਈ ਸੈਂਟਰ ਦਾ ਵਿਧਾਇਕ ਨਰੇਸ਼ ਕਟਾਰੀਆ ਨੇ ਕੀਤਾ ਉਦਘਾਟਨ

ਭਾਰਤ ਵਿਕਾਸ ਪ੍ਰੀਸ਼ਦ ਦੇ 34 ਵੇ ਸਿਲਾਈ ਸੈਂਟਰ ਦਾ ਵਿਧਾਇਕ ਨਰੇਸ਼ ਕਟਾਰੀਆ ਨੇ ਕੀਤਾ ਉਦਘਾਟਨ

ਸੰਸਥਾ ਦੇ 34 ਸਿਲਾਈ ਸੈਂਟਰ ਰਾਹੀਂ 220 ਲੜਕੀਆਂ ਨੇ ਸਿੱਖ ਕੇ ਆਪਣੇ ਕਾਰੋਬਾਰ ਚਲਾਏ : ਸਚਦੇਵਾ/ਵਿੱਜ/ਬਜਾਜ

by Rakha Prabh
29 views

ਜ਼ੀਰਾ/ਫਿਰੋਜ਼ਪੁਰ 20 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) :- ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਵੱਲੋਂ 34ਵਾਂ ਸਿਲਾਈ ਸੈਂਟਰ ਸਰਕਾਰੀ ਪ੍ਰਾਇਮਰੀ ਸਕੂਲ ਮਹੀਆ ਵਾਲਾ ਕਲਾ ਵਿਖੇ ਖੋਲਿਆ ਗਿਆ। ਜਿਸ ਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼੍ਰੀ ਨਰੇਸ਼ਟਾਰੀਆ ਵੱਲੋਂ ਆਪਣੇ ਕਰ ਕਮਲਾਂ ਨਾਲ ਰਿਬਨ ਕੱਟ ਕੇ ਕੀਤਾ ਗਿਆ। ਇਸ ਦੌਰਾਨ ਵਿਧਾਇਕ ਦੇ ਸਟਾਰੀਆਂ ਨੇ ਲੜਕੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਕਿੱਤਾ ਮੁਖੀ ਕੋਰਸ ਕਰਕੇ ਉਹ ਆਪਣੇ ਪੈਰਾਂ ਤੇ ਖੁਦ ਕਰੋ ਸਕਦੀਆਂ ਹਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਿੱਚ ਇਹ ਕਿੱਤਾ ਸਹਾਇਕ ਹੋਵੇਗਾ। ਇਸ ਦੌਰਾਨ ਹਲਕਾ ਵਿਧਾਇਕ ਨੇ ਆਪਣੇ ਨਿੱਜੀ ਫੰਡਾਂ ਵਿੱਚੋਂ 25 ਲੜਕੀਆਂ ਨੂੰ ਸੂਟ ਦਿੱਤੇ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਵਾਈਸ ਪ੍ਰਧਾਨ ਸਤਿੰਦਰ ਸਚਦੇਵਾ, ਬਿੱਟੂ ਵਿੱਜ ਅਤੇ ਅਨਿਲ ਬਜਾਜ ਨੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੜਕੀਆਂ ਦਾ ਸਹਿਯੋਗ ਕਰਨਾ ਬਹੁਤ ਵੱਡਾ ਪੁੰਨ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 34 ਸੈਟਰਾ ਵਿੱਚ 2220 ਲੜਕੀਆ ਸਿਲਾਈ ਦਾ ਕੰਮ ਸਿੱਖ ਚੁਕੀਆਂ ਹਨ ਅਤੇ ਆਪਣੇ ਕਾਰੋਬਾਰ ਚਲਾ ਰਹੀਆਂ ਹਨ। ਇਸ ਮੌਕੇ ਆਏ ਮਹਿਮਾਨਾ ਅਤੇ ਸੰਸਥਾਵਾਂ ਦੇ ਆਗੂਆਂ ਦਾ ਹੈਡ ਮਾਸਟਰ ਗੁਰਜੀਤ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਬਰਾੜ ਪ੍ਰਧਾਨ ਸਮਾਧੀ ਕਮੇਟੀ, ਬਲਦੇਵ ਸਿੰਘ ਬਰਾੜ, ਸਤਿੰਦਰ ਸਚਦੇਵਾ, ਅਨਿਲ ਬਜਾਜ ਪ੍ਰਧਾਨ, ਸੁਖਦੇਵ ਬਿੱਟੂ ਵਿੱਜ ਅਡਵਾਈਜ਼ਰ, ਚਰਨਪ੍ਰੀਤ ਸਿੰਘ ਸੋਨੂ ਵਾਈਸ ਪ੍ਰਧਾਨ,ਸ਼੍ਰੀਮਤੀ ਦਵਿੰਦਰ ਕੌਰ, ਲਕਸ਼ਮੀ ਸਿਲਾਈ ਟੀਚਰ , ਤਰਸੇਮ ਲਾਲ ਜੁਨੇਜਾ , ਮਾਸਟਰ ਹਰਭਜਨ ਸਿੰਘ, ਮਨਮੋਹਨ ਸਿੰਘ, ਵਨੀਤਾ ਝਾਂਜੀ ਮਹਿਲਾ ਪ੍ਰਮੁੱਖ ਆਦਿ ਤੋਂ ਇਲਾਵਾਂ ਸਕੂਲ ਸਾਫ ਹਾਜ਼ਰ ਸਨ।

Related Articles

Leave a Comment