Home » ਜ਼ੀਰਾ ਵਿਖੇ ਮਾਲਬਰੋਜ ਸ਼ਰਾਬ ਫੈਕਟਰੀ ਬੰਦ ਕਰਵਾਉਣ ਨੂੰ ਲੈਕੇ ਸਾਂਝਾ ਮੋਰਚਾ ਵੱਲੋਂ ਰੋਸ ਮਾਰਚ ਕੱਢਿਆ।

ਜ਼ੀਰਾ ਵਿਖੇ ਮਾਲਬਰੋਜ ਸ਼ਰਾਬ ਫੈਕਟਰੀ ਬੰਦ ਕਰਵਾਉਣ ਨੂੰ ਲੈਕੇ ਸਾਂਝਾ ਮੋਰਚਾ ਵੱਲੋਂ ਰੋਸ ਮਾਰਚ ਕੱਢਿਆ।

by Rakha Prabh
248 views

ਜ਼ੀਰਾ ਫਿਰੋਜ਼ਪੁਰ 24 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ) : ਮਾਲਬਰੋਜ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ ਦੇ ਬੰਦ ਕਰਵਾਉਣ ਨੂੰ ਲੈ ਕੇ ਚਲਦੇ ਸਾਂਝੇ ਮੋਰਚੇ ਦੇ ਝੰਡੇ ਹੇਠ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਮਾਲਬਰੋਜ ਸ਼ਰਾਬ ਫੈਕਟਰੀ ਮਨਸੂਰਵਾਲ ਕਲਾ ਅੱਗੇ ਲੱਗੇ ਸਾਂਝੇ ਮੋਰਚੇ ਵੱਲੋਂ ਪੰਜਾਬ ਸਰਕਾਰ ਨੂੰ ਫੈਕਟਰੀ ਬੰਦ ਕਰਵਾਉਣ ਲਈ ਦਿੱਤੇ ਅਲਟੀਮੇਟਮ ਤੇ ਕਾਰਵਾਈ ਨਾ ਹੁੰਦੀ ਵੇਖਦਿਆਂ ਸਰਕਾਰ ਖ਼ਿਲਾਫ਼ ਵੱਡੀ ਪੱਧਰ ਤੇ ਮੋਟਰਸਾਈਕਲ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਰੋਸ ਮਾਰਚ ਦੀ ਅਗਵਾਈ ਕਰਦੇ ਆਗੂਆਂ ਨੇ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਕਿ ਮਾਲਬਰੋਜ ਸ਼ਰਾਬ ਫੈਕਟਰੀ ਮਨਸੂਰਵਾਲ ਕਲਾ ਨੂੰ ਲੋਕਾਂ ਦੀ ਮੰਗ ਤਹਿਤ ਤੁਰੰਤ ਬੰਦ ਕੀਤੀ ਜਾਵੇ । ਆਗੂਆਂ ਨੇ ਕਿਹਾ ਕਿ ਜੇਕਰ ਜਲਦੀ ਸ਼ਰਾਬ ਫੈਕਟਰੀ ਬੰਦ ਨਾ ਕੀਤੀ ਗਈ ਤਾਂ ਸੰਘਰਸ਼ ਹੋਰ ਤਿੱਖਾ ਕਰਦਿਆਂ 3 ਅਕਤੂਬਰ 2022 ਨੂੰ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲਗਭਗ 2 ਮਹੀਨੇ ਤੋਂ ਮਾਲਬਰੋਜ ਐਂਟਰਪਰਾਈਜ਼ ਪ੍ਰਾਈਵੇਟ ਲਿਮਿਟਡ ਮਨਸੂਰਵਾਲ ਕਲਾ ਸ਼ਰਾਬ ਫੈਕਟਰੀ ਦੇ ਧਰਤੀ ਹੇਠਾ ਪਾਏਂ ਜਾ ਰਹੇ ਪਾਣੀ ਕਾਰਨ ਇਲਾਕੇ ਦੇ ਕੁੱਝ ਪਿੰਡਾਂ ਦੇ ਵਾਤਾਵਰਣ ਅਤੇ ਪਾਣੀ ਦੇ ਪ੍ਰਦੂਸ਼ਣ ਹੋਣ ਦੇ ਦੋਸ਼ ਲਗਾਉਂਦਿਆਂ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੀ ਪੁਰਜ਼ੋਰ ਪੰਜਾਬ ਸਰਕਾਰ ਪਾਸੋ ਮੰਗ ਕੀਤੀ ਜਾ ਰਹੀ ਹੈ।

Related Articles

Leave a Comment