ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਯੂਥ ਵਿੰਗ ਦੇ ਨਵ-ਨਿਯੁਕਤ ਕੀਤੇ ਗਏ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਪੰਜਾਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ‘ਪੰਜਾਬ ਯੂਥ ਮਿਲਣੀ’ ਪ੍ਰੋਗਰਾਮ ਦੇ ਤਹਿਤ ਯੂਥ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ।ਜਿਸ ਦੇ ਤਹਿਤ ਪਾਰਟੀ ਹਾਈਕਮਾਂਡ ਵੱਲੋਂ 30 ਸਤੰਬਰ ਦਿਨ ਸ਼ਨੀਵਾਰ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ ਕਸਬਾ ਚੋਹਲਾ ਸਾਹਿਬ ਵਿਖੇ ਸਥਿਤ ਗੁਰੂਦੁਆਰਾ ਪਾਤਸ਼ਾਹੀ ਪੰਜਵੀ ਦੇ ਦੀਵਾਨ ਹਾਲ ਵਿਖੇ ‘ਪੰਜਾਬ ਯੂਥ ਮਿਲਣੀ’ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਜਿਸ ਵਿਚ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਨੌਜਵਾਨਾਂ ਨੂੰ ਸੰਬੋਧਨ ਕਰਨਗੇ।ਇਸ ਪ੍ਰੋਗਰਾਮ ਸੰਬੰਧੀ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਅੱਜ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਅਕਾਲੀ ਆਗੂਆਂ ਤੇ ਯੂਥ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਗਈ। ਬ੍ਰਹਮਪੁਰਾ ਨੇ ਦੱਸਿਆ ਕਿ ਪ੍ਰੋਗਰਾਮ ਵਿੱਚ ਸਰਬਜੀਤ ਸਿੰਘ ਝਿੰਜਰ ਵਲੋਂ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਹੋਰ ਪ੍ਰਾਪਤੀਆਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ ਤਾਂ ਜ਼ੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਿੱਚ ਸ਼ਾਮਲ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਅਤੇ ਤੱਰਕੀ ਵੱਲ ਲਿਜਾਇਆ ਜਾ ਸਕੇ। ਇਸ ਮੀਟਿੰਗ ਵਿੱਚ ਰਵਿੰਦਰ ਬ੍ਰਹਮਪੁਰਾ ਸਾਹਿਬ ਨੇ ਸੀਨੀਅਰ ਅਕਾਲੀ ਵਰਕਰਾਂ ਅਤੇ ਖ਼ਾਸ ਤੌਰ ‘ਤੇ ਨੌਜਵਾਨ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਸ ਦਿਨ ਪੀਲੀਆਂ ਅਤੇ ਕੇਸਰੀ ਦਸਤਾਰਾਂ ਸਜ਼ਾ ਕੇ ਅਤੇ ਵੱਧ ਤੋਂ ਵੱਧ ਸੰਗਤ ਲੈ ਕੇ ਪੁੰਹਚਣ। ਇਸ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ,ਜ਼ਿਲ੍ਹਾ ਤਰਨਤਾਰਨ ਯੂਥ ਵਿੰਗ ਦੇ ਪ੍ਰਧਾਨ ਗੁਰਸੇਵਕ ਸਿੰਘ ਸ਼ੇਖ, ਗਿਆਨ ਸਿੰਘ ਸ਼ਾਹਬਾਜਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੀਨੀਅਰ ਟਕਸਾਲੀ ਆਗੂ ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਚੋਹਲਾ ਸਾਹਿਬ, ਕੁਲਦੀਪ ਸਿੰਘ ਔਲਖ ਜੱਥੇਬੰਦਕ ਸਕੱਤਰ,ਦਲਬੀਰ ਸਿੰਘ ਜਹਾਂਗੀਰ ਜੱਥੇਬੰਦਕ ਸਕੱਤਰ,ਰਮਨਦੀਪ ਸਿੰਘ ਭਰੋਵਾਲ ਮੀਤ ਪ੍ਰਧਾਨ ਅਕਾਲੀ ਦਲ,ਨਰਿੰਦਰ ਸਿੰਘ ਸਾ਼ਹ ਸਾਬਕਾ ਸਰਪੰਚ ਖਡੂਰ ਸਾਹਿਬ,ਦਿਲਬਾਗ ਸਿੰਘ ਸਾਬਕਾ ਸਰਪੰਚ ਕਾਹਲਵਾਂ,ਸੁਲੱਖਣ ਸਿੰਘ ਸਾਬਕਾ ਸਰਪੰਚ ਭੈਲ,ਰਣਜੀਤ ਸਿੰਘ ਸਾਬਕਾ ਸਰਪੰਚ ਡਿਆਲ,ਭੁਪਿੰਦਰ ਸਿੰਘ ਭਿੰਦਾ ਸਾਬਕਾ ਸਰਪੰਚ ਫਤਿਆਬਾਦ, ਸੁਰਿੰਦਰ ਸਿੰਘ ਸ਼ਿੰਦਾ ਸਾਬਕਾ ਸਰਪੰਚ ਫਤਿਆਬਾਦ,ਸੁਖਜਿੰਦਰ ਸਿੰਘ ਬਿੱਟੂ ਸਾਬਕਾ ਸਰਪੰਚ ਪੱਖੋਪੁਰ,ਜਗਜੀਤ ਸਿੰਘ ਜੱਗੀ ਬਲਾਕ ਸੰਮਤੀ ਮੈਂਬਰ, ਸਤਨਾਮ ਸਿੰਘ ਕਰਮੂੰਵਾਲਾ, ਜਗਰੂਪ ਸਿੰਘ ਪੱਖੋਪੁਰ,ਸ਼ਮਸ਼ੇਰ ਸਿੰਘ ਬਲਾਕ ਸੰਮਤੀ ਮੈਂਬਰ ਵੇਂਈਂਪੂਈ,ਨਾਹਰ ਸਿੰਘ ਵੇਂਈਂਪੂਈ,ਕਾਬਲ ਸਿੰਘ ਭੈਲ ਢਾਏ ਵਾਲਾ, ਦਾਰਾ ਸਿੰਘ ਭੈਲ ਢਾਏ ਵਾਲਾ, ਜਗਜੀਤ ਸਿੰਘ ਮੈਂਬਰ ਪੰਚਾਇਤ ਫਤਿਆਬਾਦ, ਹਰੀਸ਼ ਗੁੱਜਰ ਫਤਿਆਬਾਦ,ਵਰਿੰਦਰ ਸਿੰਘ ਜੋਤੀ ਮੈਂਬਰ ਪੰਚਾਇਤ ਗੋਇੰਦਵਾਲ਼ ਸਹਿਬ ਅਤੇ ਹੋਰ ਸੀਨੀਅਰ ਅਕਾਲੀ ਵਰਕਰ ਆਗੂ ਹਾਜ਼ਰ ਸਨ।