Home » ਪੰਜਾਬ ਪੁਲਿਸ ਦੀ ਮਹਿਲਾ ਸਬ ਇੰਸਪੈਕਟਰ ਨੂੰ ਲੱਗੀ ਗੋਲੀ,ਹਾਲਤ ਗੰਭੀਰ

ਪੰਜਾਬ ਪੁਲਿਸ ਦੀ ਮਹਿਲਾ ਸਬ ਇੰਸਪੈਕਟਰ ਨੂੰ ਲੱਗੀ ਗੋਲੀ,ਹਾਲਤ ਗੰਭੀਰ

by Rakha Prabh
799 views

ਪੰਜਾਬ ਪੁਲਿਸ ਦੀ ਮਹਿਲਾ ਸਬ ਇੰਸਪੈਕਟਰ ਨੂੰ ਲੱਗੀ ਗੋਲੀ,ਹਾਲਤ ਗੰਭੀਰ

ਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਤਾਇਨਾਤ ਮਹਿਲਾ ਸਬ ਇੰਸਪੈਕਟਰ ਦੇ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮਹਿਲਾ ਸਬ ਇੰਸਪੈਕਟਰ ਜੋਗਿੰਦਰ ਕੌਰ ਨੂੰ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਛਾਤੀ ਵਿੱਚ ਗੋਲੀ ਹੈ। ਗੋਲੀ ਲੱਗਣ ਨਾਲ ਇੰਸਪੈਕਟਰ ਜੋਗਿੰਦਰ ਕੌਰ ਗੰਭੀਰ ਰੂਪ ਜ਼ਖ਼ਮੀ ਹੋ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿਥੇ ਜੋਗਿੰਦਰ ਕੌਰ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਡੀਐਮਸੀ ਲੁਧਿਆਣਾ ਲਈ ਰੈਫਰ ਕਰ ਦਿੱਤਾ ਸੀ। ਡਾਕਟਰ ਦੀ ਟੀਮ ਲਗਾਤਾਰ ਇਲਾਜ ਵਿੱਚ ਲੱਗੀ ਹੋਈ ਹੈ।

ਇਸ ਸਬੰਧੀ ਫਰੀਦਕੋਟ ਦੇ ਐਸ ਐਸ ਪੀ ਜਸਮੀਤ ਸਿੰਘ ਹੋਈ ਘਟਨਾ ਦੀ ਪੁਸ਼ਟੀ ਕਰਦਿਆਂ ਆਖਿਆ ਹੈ ਕਿ ਜੋਗਿੰਦਰ ਕੌਰ ਨੂੰ ਆਪਣੀ ਹੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗੀ। ਹਾਦਸਾ ਅੱਜ ਸਵੇਰੇ ਉਸ ਸਮੇਂ ਹੋਇਆ ਜਦੋਂ ਉਹ ਆਪਣੀ ਸਰਵਿਸ ਰਿਵਾਲਵਰ ਲਾਕਰ ਵਿਚ ਰਖ ਰਹੀ ਸੀ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਜੇ ਇਕ ਮਹੀਨੇ ਪਹਿਲਾਂ ਹੀ ਗੋਲੇਵਾਲਾ ਚੌਕੀ ਦਾ ਇੰਚਾਰਜ ਬਣਾਇਆ ਗਿਆ ਸੀ।

Related Articles

Leave a Comment