ਫਿਰੋਜ਼ਪੁਰ, 23 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) :- ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨਿਅਨ ਪੰਜਾਬ ਜ਼ਿਲ੍ਹਾ ਫਿਰੋਜਪੁਰ ਦੀ ਅਹਿਮ ਮੀਟਿੰਗ ਬਲਵੰਤ ਸਿੰਘ ਪ੍ਰਧਾਨ ਬ੍ਰਾਂਚ ਫਿਰੋਜ਼ਪੁਰ ਅਤੇ ਸੁਲੱਖਣ ਸਿੰਘ ਜਰਨਲ ਸਕੱਤਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਰਾਗੜ੍ਹੀ ਫਿਰੋਜ਼ਪੁਰ ਵਿਖੇ ਹੋਈ। ਮੀਟਿੰਗ ਵਿਚ ਵੱਡੀ ਪੱਧਰ ਤੇ ਜਲ ਸਪਲਾਈ ਸੈਨੀਟੇਸ਼ਨ, ਪੀਡਬਲਿਊਡੀ ਅਤੇ ਸਿੰਚਾਈ , ਸੀਵਰੇਜ ਬੋਰਡ , ਮਕੈਨਿਕਲ ਵਰਕਸ਼ਾਪ, ਡਰੇਨਜ ਵਿਭਾਗ ਦੇ ਫੀਲਡ ਕਾਮਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਫ਼ੀਲਡ ਕਾਮਿਆਂ ਨੂੰ ਆਉਂਦੀਆਂ ਵਿਭਾਗੀ ਪੱਧਰ ਤੇ ਦਰਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਦਰਜ਼ਾ ਚਾਰ ਦੀ ਭਰਤੀ ਤੇ 60 ਪ੍ਰਤੀਸਤ ਨੰਬਰਾਂ ਦੀ ਰੱਖੀਂ ਸ਼ਰਤ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ 26 ਅਗਸਤ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮਸੰਕਰਾ ਜਿੰਪਾ ਦੇ ਹਲਕੇ ਹੁਸ਼ਿਆਰਪੁਰ ਵਿਖੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਬ੍ਰਾਚ ਫਿਰੋਜ਼ਪੁਰ ਦੇ ਪ੍ਰੈੱਸ ਸਕੱਤਰ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪ ਸ ਸ ਫ ਫਿਰੋਜ਼ਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਸੱਤਾਂ ਵਿਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮੁਲਾਜ਼ਮ ਵਰਗ ਨੂੰ ਮੰਗਾਂ ਸਬੰਧੀ ਧਰਨਾ ਲਗਾਉਣ ਦੀ ਲੋੜ ਨਹੀਂ ਪਵੇਗੀ ਪਰ ਹੁਣ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਸੇਵਾ ਮੁਕਤੀ ਹੋਣ ਕਾਰਨ ਹਜ਼ਾਰਾਂ ਪੋਸਟਾਂ ਖਾਲੀ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਜਗ੍ਹਾ ਨਵੀਂ ਭਰਤੀ ਨਹੀ ਕੀਤੀ ਜਾ ਰਹੀ, ਵਿਭਾਗ ਵਿੱਚ ਸੈਂਕੜੇ ਨਵੀਆਂ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਗਲਤ ਬਣੇ ਨਵੇਂ ਰੂਲਾ ਵਿੱਚ ਸੋਧ ਨਹੀ ਕੀਤੀ ਜਾ ਰਹੀ ਹੈ। ਉਥੇ ਪ੍ਰਮੋਸ਼ਨ ਚੈਨਲ ਲਾਗੂ ਨਾ ਹੋਣ ਤੇ ਤ੍ਰਰੱਕੀਆ ਨਹੀ ਹੋ ਰਹੀਆਂ, ਡਿਊਟੀ ਦੌਰਾਨ ਮ੍ਰਿਤਕ ਹੋਏ ਮੁਲਾਜ਼ਮਾ ਦੇ ਵਾਰਸਾਂ ਨੂੰ ਨੌਕਰੀਆਂ ਦੇਣ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ। ਉਨ੍ਹਾਂ ਕਿਹਾ ਕਿ ਕੰਨਟੈਕਟ ਆਊਟਸੂਸਿੰਗ ਅਤੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਪੰਦਰਾਂ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਨੂੰ ਰੈਗੂਲਰ ਕੀਤਾ ਜਾਵੇ ,ਖਲੀ ਪਈਆਂ ਹਜ਼ਾਰਾਂ ਪੋਸਟਾਂ ਭਰੀਆਂ ਜਾਣ,110 ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ ਦੇ ਵਾਰਸਾਂ ਨੂੰ ਨੌਕਰੀਆਂ ਦਿੱਤੀਆਂ ਜਾਣ, ਵਿਭਾਗੀ ਟੈਟ ਪਾਸ ਕਰ ਚੁੱਕੇ ਜੂਨੀਅਰ ਇੰਜੀਨੀਅਰਾਂ ਨੂੰ ਪੱਦ ਉਨਤ ਕੀਤਾ ਜਾਵੇ , ਫਿਰੋਜ਼ਪੁਰ ਮੰਡਲ ਦੀ ਤੋੜੀ ਗਈ ਮਕੈਨਿਕਕਲ ਬ੍ਰਾਂਚ ਮੁੜ ਬਹਾਲ ਕੀਤੀ ਜਾਵੇ, ਦਰਜ਼ਾ ਤਿੰਨ ਅਤੇ ਚਾਰ ਦੀ ਭਰਤੀ ਲੰਮੇ ਸਮੇਂ ਤੋਂ ਨਹੀ ਕੀਤੀ ਗਈ ਕੀਤੀ ਜਾਵੇ ਅਤੇ 60 ਪ੍ਰਤੀਸ਼ਤ ਨੰਬਰਾ ਦੀ ਸ਼ਰਤ ਹਟਾ ਕੇ 40 ਪ੍ਰਤੀਸ਼ਤ ਕੀਤੀ ਜਾਵੇ ਤਾਂ ਜੋ ਕੰਮ ਦਾ ਪੈ ਰਿਹਾ ਵਾਧੂ ਬੋਜ ਘੱਟ ਸਕੇ। ਇਸ ਮੌਕੇ ਮੀਟਿੰਗ ਵਿਚ ਪੀਡਬਲਿਊਡੀ ਫੀਲਡ ਵਰਕਸ਼ਾਪ ਵਰਕਰਜ਼ ਯੂਨੀਅਨ ਆਗੂ ਪੰਮਾ ਸਿੰਘ ਮੇਟ ਸੀਨੀਅਰ ਮੀਤ ਪ੍ਰਧਾਨ,ਰਾਜ ਕੁਮਾਰ ਬਲਾਕ ਪ੍ਰਧਾਨ, ਪ੍ਰਕਾਸ਼ ਚੰਦ ਸਕੱਤਰ, ਗੁਰਮੀਤ ਸਿੰਘ ਜੰਮੂ ਪ੍ਰਧਾਨ ਮਕੈਨਿਕਲ ਵਰਕਸ਼ਾਪ ਵਰਕਰਜ਼ ਯੂਨੀਅਨ,ਸਿੰਦ ਸਿੰਘ, ਉਂਕਾਰ ਸਿੰਘ,ਪਿੱਪਲ ਸਿੰਘ ਵਿੱਤ ਸਕੱਤਰ, ਬਲਵਿੰਦਰ ਸਿੰਘ,ਦਲੇਰ ਸਿੰਘ, ਸੰਜੀਵ ਕੁਮਾਰ ਕੈਸ਼ੀਅਰ,ਰਾਜ ਕੁਮਾਰ ਮੱਖੂ, ਬਲਵਿੰਦਰ ਸਿੰਘ, ਬਲਜੀਤ ਸਿੰਘ, ਗੁਰਮੇਲ ਸਿੰਘ ਸੰਧੂ ਸਾਬਕਾ ਪ੍ਰਧਾਨ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ