ਜ਼ੀਰਾ/ ਫਿਰੋਜ਼ਪੁਰ, 10 ਦਸੰਬਰ( ਗੁਰਪ੍ਰੀਤ ਸਿੰਘ ਸਿੱਧੂ ) ਪੰਜਾਬ ਸਰਕਾਰ ਵੱਲੋਂ ਸਿਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਿਖਿਆ ਅਦਾਰਿਆਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਿਸ ਦੀ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਪੋਹਵਿੰਡੀਆ ਵਿਖੇ 9 ਲੱਖ 55 ਹਜਾਰ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਕਲਾਸ ਰੂਮ ਦੀ ਗ੍ਰਾਂਟ ਜਾਰੀ ਹੋਣ ਉਪਰੰਤ ਧਾਰਮਿਕ ਰਸਮਾਂ ਰਿਵਾਜਾਂ ਨਾਲ ਕਲਾਸ ਰੂਮ ਦਾ ਰਸਮੀ ਤੌਰ ਤੇ ਨੀਂਹ ਪੱਥਰ ਸਰਪੰਚ ਰਵਿੰਦਰ ਸਿੰਘ ਰਿਪੂ ਵਾੜਾ ਪੋਹਵਿੰਡੀਆ ਅਤੇ ਮੁੱਖ ਅਧਿਆਪਕ ਗੁਰਜੀਤ ਸਿੰਘ ਨੇ ਸਾਂਝੇ ਤੌਰ ਤੇ ਆਪਣੇ ਕਰਕਮਲਾਂ ਨਾਲ ਕੀਤਾ। ਇਸ ਮੌਕੇ ਹੈਡ ਟੀਚਰ ਗੁਰਜੀਤ ਸਿੰਘ ਤੋਂ ਇਲਾਵਾ ਅਧਿਆਪਕ ਸੰਦੀਪ ਵਿਨਾਇਕ, ਰਜਿੰਦਰ ਸਿੰਘ, ਸੁਰਿੰਦਰ ਸਿੰਘ, ਪਰਮਿੰਦਰ ਕੌਰ , ਜਾਗੀਰ ਸਿੰਘ, ਕਰਨਦੀਪ ਸਿੰਘ, ਸਲਵਿੰਦਰ ਸਿੰਘ, ਵਿਜੇ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਸਾਜਨ ਅਰੋੜਾ ਆਦਿ ਤੋਂ ਇਲਾਵਾਂ ਵਿਦਿਆਰਥੀ ਹਾਜ਼ਰ ਸਨ।