ਕਾਂਗਰਸ ਆਗੂ ਨਰਿੰਦਰ ਲਾਲੀ ਨੂੰ 6 ਸਾਲ ਲਈ ਪਾਰਟੀ ’ਚੋਂ ਕੱਢਿਆ ਬਾਹਰ, ਜਾਣੋ ਕਾਰਨ
ਪਟਿਆਲਾ, 11 ਅਕਤੂਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਆਗੂ ਨਰਿੰਦਰ ਲਾਲੀ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਸੀ ਜਿਸ ਤੋਂ ਬਾਅਦ ਲਾਲੀ ਨੂੰ 6 ਸਾਲ ਲਈ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ।
ਬੀਤੇ ਦਿਨ ਲਾਲੀ ਵੱਲੋਂ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਾਲੇ ਧਰਨੇ ’ਚ ਸ਼ਾਮਲ ਹੋਣ ਦੀ ਬਜਾਏ ਵੱਖਰੇ ਤੌਰ ’ਤੇ ਧਰਨਾ ਲਗਾਇਆ ਗਿਆ ਜਿਸ ਤੋਂ ਖਫਾ ਹੋਏ ਵੜਿੰਗ ਨੇ ਲਾਲੀ ਖਿਲਾਫ ਕਾਰਵਾਈ ਲਈ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੂੰ ਪੱਤਰ ਲਿਖਿਆ। ਦੱਸਣਾ ਬਣਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੇ ਪ੍ਰਧਾਨਗੀ ਕਾਰਜਕਾਲ ਦੌਰਾਨ ਕਾਂਗਰਸੀ ਆਗੂ ਨਰਿੰਦਰ ਪਾਲ ਲਾਲੀ ਨੂੰ ਪਟਿਆਲਾ ਸ਼ਹਿਰੀ ਪ੍ਰਧਾਨ ਦੇ ਆਹੁਦੇ ਨਾਲ ਨਵਾਜਿਆ ਸੀ। ਹੁਣ ਲਾਲੀ ਖਿਲਾਫ ਪਾਰਟੀ ਪੱਧਰ ’ਤੇ ਕਾਰਵਾਈ ਹੋਣ ਤੋਂ ਬਾਅਦ ਸਿੱਧੂ ਧੜੇ ’ਚ ਵੀ ਹਲਚਲ ਹੁੰਦੀ ਨਜਰ ਆ ਰਹੀ ਹੈ।