Home » ਦਿਵਾਲੀ ਦੇ ਤਿਉਹਾਰ ਤੇ ਕਾਰਪੋਰੇਸ਼ਨ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਦੁਕਾਨਦਾਰਾਂ ਨਾਲ ਨਰਮ ਰਵਈਆ ਅਪਨਾਉਣ : ਡਾ. ਅਮਨਦੀਪ ਕੌਰ ਅਰੋੜਾ

ਦਿਵਾਲੀ ਦੇ ਤਿਉਹਾਰ ਤੇ ਕਾਰਪੋਰੇਸ਼ਨ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਦੁਕਾਨਦਾਰਾਂ ਨਾਲ ਨਰਮ ਰਵਈਆ ਅਪਨਾਉਣ : ਡਾ. ਅਮਨਦੀਪ ਕੌਰ ਅਰੋੜਾ

by Rakha Prabh
231 views

ਦਿਵਾਲੀ ਦੇ ਤਿਉਹਾਰ ਤੇ ਕਾਰਪੋਰੇਸ਼ਨ ਅਤੇ ਟਰੈਫਿਕ ਪੁਲਿਸ ਮੁਲਾਜ਼ਮ ਦੁਕਾਨਦਾਰਾਂ ਨਾਲ ਨਰਮ ਰਵਈਆ ਅਪਨਾਉਣ : ਡਾ. ਅਮਨਦੀਪ ਕੌਰ ਅਰੋੜਾ
–ਦਿਵਾਲੀ ਸੱਭ ਦਾ ਸਾਂਝਾ ਤਿਉਹਾਰ, ਦਿਵਾਲੀ ਦੇ ਤਿਉਹਾਰ ਦੀਆਂ ਸੱਭ ਨੂੰ ਮੁਬਾਰਕਾਂ
ਮੋਗਾ, 19 ਅਕਤੂਬਰ (ਅਜੀਤ ਸਿੰਘ) : ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਹਲਕਾ ਮੋਗਾ ਦੇ ਮੈਨ ਬਜ਼ਾਰ ਦਾ ਦੌਰਾ ਕੀਤਾ ਅਤੇ ਤਿਉਹਾਰ ਦੇ ਦਿਨਾਂ ’ਚ ਆ ਰਹੀਆਂ ਲੋਕਾਂ ਦੀਆਂ ਸਮਸਿਆਵਾਂ ਸੁਣੀਆਂ।

ਉਨ੍ਹਾਂ ਨੇ ਕਿਹਾ ਕਿ ਦਿਵਾਲੀ ਅਤੇ ਧਨਤੇਰਸ ਦਾ ਤਿਉਹਾਰ ਦਸਤਕ ਦੇਣ ਵਾਲਾ ਹੈ, ਬਾਜਾਰ ਪਹਿਲਾਂ ਹੀ ਇਨ੍ਹਾਂ ਤਿਉਹਾਰਾਂ ਨੂੰ ਲੈ ਕੇ ਉਤਸਾਹ ਨਾਲ ਭਰਿਆ ਹੋਇਆ ਹੈ। ਇਸ ਸਾਲ ਦੀਵਾਲੀ ਦਾ ਤਿਉਹਾਰ ਦੋ ਸਾਲਾਂ ਬਾਅਦ ਬਿਨਾਂ ਕਿਸੇ ਕੋਵਿਡ ਪਾਬੰਦੀਆਂ ਦੇ ਮਨਾਇਆ ਜਾਵੇਗਾ। ਦਿਵਾਲੀ ਸਾਡੇ ਸਾਰਿਆਂ ਦਾ ਸਾਂਝਾ ਤਿਉਹਾਰ ਹੈ ਇਸ ਤਿਉਹਾਰ ਤੇ ਮੈਂ ਕਾਰਪੋਰੇਸ਼ਨ ਦੇ ਮੁਲਾਜਮ, ਟਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਕਰਦੀ ਹਾਂ ਕਿ ਦੁਕਾਨਦਾਰਾਂ ਨਾਲ ਨਰਮ ਰਵਈਆ ਵਰਤਿਆ ਜਾਵੇ।

ਉਨ੍ਹਾਂ ਕਿਹਾ ਕਿ ਪਿੱਛੇ ਕਰੋਨਾ ਕਾਲ ’ਚ ਦੁਕਾਨਦਾਰਾਂ ਦੇ ਵਪਾਰ ’ਤੇ ਬਹੁਤ ਬੁਰਾ ਅਸਰ ਰਿਹਾ ਉਸ ਤੋਂ ਬਾਅਦ ਇਹ ਤਿਉਹਾਰ ਖੁਸ਼ੀਆਂ ਲੈ ਕੇ ਆਇਆ। ਇਸ ਲਈ ਸਾਰੇ ਰਲ਼ ਮਿਲ ਕੇ ਤਿਉਹਾਰ ਨੂੰ ਮਨਾਈਏ। ਉਨ੍ਹਾਂ ਕਿਹਾ ਕਿ ਮੈਂ ਦੁਕਾਨਦਾਰ ਵੀਰਾ ਨੂੰ ਵੀ ਬੇਨਤੀ ਕਰਦੀ ਹਾਂ ਕਿ ਉਹ ਆਪਣੀਆਂ ਦੁਕਾਨਾਂ ਨੂੰ ਦਾਇਰੇ ’ਚ ਰਹਿ ਕੇ ਹੀ ਅੱਗੇ ਸੜਕ ਤੇ ਵਧਾਉਣ ਤਾਂ ਜੋ ਟਰੈਫਿਕ ਦੀ ਸਮੱਸਿਆ ਨਾ ਆਵੇ। ਸਾਰੇ ਰਲ ਮਿਲ ਕੇ ਤਿਉਹਾਰ ਨੂੰ ਮਨਾਈਏ ਤਾਂ ਜੋ ਸਾਡਾ ਮੋਗਾ ਸ਼ਹਿਰ ਤਰੱਕੀ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਮੇਰੇ ਨਾਲ ਫੋਨ ’ਤੇ ਸੰਪਰਕ ਕਰੋ। ਮੈਂ ਹਲਕਾ ਮੋਗਾ ਵਾਸੀਆਂ ਨੂੰ ਇਸ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੰਦੀ ਹਾਂ। ਦੀਵਾਲੀ ਦੀਆਂ ਸੱਭ ਨੂੰ ਬਹੁਤ ਬਹੁਤ ਮੁਬਾਰਕਾਂ।

Related Articles

Leave a Comment