Home » ਚੰਡੀਗੜ੍ਹ ’ਚ ਕਈ ਗੱਡੀਆਂ ਦੇ ਸ਼ੀਸ਼ੇ ਭੰਨੇ, ਲੋਕਾਂ ’ਚ ਮਚ ਗਈ ਹਫੜਾ-ਦਫੜੀ

ਚੰਡੀਗੜ੍ਹ ’ਚ ਕਈ ਗੱਡੀਆਂ ਦੇ ਸ਼ੀਸ਼ੇ ਭੰਨੇ, ਲੋਕਾਂ ’ਚ ਮਚ ਗਈ ਹਫੜਾ-ਦਫੜੀ

by Rakha Prabh
88 views

ਚੰਡੀਗੜ੍ਹ ’ਚ ਕਈ ਗੱਡੀਆਂ ਦੇ ਸ਼ੀਸ਼ੇ ਭੰਨੇ, ਲੋਕਾਂ ’ਚ ਮਚ ਗਈ ਹਫੜਾ-ਦਫੜੀ
ਚੰਡੀਗੜ੍ਹ, 15 ਅਕਤੂਬਰ : ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਲੋਕ ਦਹਿਸਤ ’ਚ ਹਨ। ਚੰਡੀਗੜ੍ਹ ਦੇ ਸੈਕਟਰ-13 ਮਨੀਮਾਜਰਾ ’ਚ ਰਾਤ ਸਮੇਂ 25 ਤੋਂ 30 ਵਾਹਨਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ। ਦੰਗਾਕਾਰੀਆਂ ਨੇ ਰਾਤ ਦੇ ਹਨੇਰੇ ’ਚ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਘਟਨਾ ਮਨੀਮਾਜਰਾ ਦੇ ਸੁਭਾਸ ਨਗਰ ਦੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਮਨੀਮਾਜਰਾ ਥਾਣੇ ਦੇ ਐਸਐਚਓ ਜਸਪਾਲ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜਾ ਲਿਆ।

ਮੁਲਜਮਾਂ ਨੇ ਮਨੀਮਾਜਰਾ ਵਾਰਡ ਨੰ. 4 ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਸੁਮਨ ਅਮਿਤ ਸਰਮਾ ਦੀ ਗੱਡੀ ਦੇ ਸ਼ੀਸ਼ੇ ਵੀ ਤੋੜੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ’ਚ ਹੜਕੰਪ ਮਚ ਗਿਆ। ਡੀਐਸਪੀ ਐਸਪੀਐਸ ਸੋਂਧੀ ਵੀ ਰਾਤ ਨੂੰ ਮੌਕੇ ’ਤੇ ਪਹੁੰਚ ਗਏ।

ਮਨੀਮਾਜਰਾ ਦੇ ਸੁਭਾਸ ਨਗਰ ਦੇ ਲੋਕ ਅੱਜ ਵੀ ਹੰਗਾਮਾ ਮਚਾ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਦੋਸੀਆਂ ਨੂੰ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਪੁਲਿਸ ਆਸਪਾਸ ਦੇ ਇਲਾਕੇ ’ਚ ਲੱਗੇ ਸੀਸੀਟੀਵੀ ਨੂੰ ਖੰਗਾਲ ਰਹੀ ਹੈ।

Related Articles

Leave a Comment