Home » ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੇ ਜਿੱਤ ਕੇ ਬਣਾਈ ਹੈਟ੍ਰਿਕ, BJP ਦੂਜੇ ਤੇ ‘ਆਪ’ ਰਹੀ ਤੀਜੇ ਨੰਬਰ ‘ਤੇ

ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੇ ਜਿੱਤ ਕੇ ਬਣਾਈ ਹੈਟ੍ਰਿਕ, BJP ਦੂਜੇ ਤੇ ‘ਆਪ’ ਰਹੀ ਤੀਜੇ ਨੰਬਰ ‘ਤੇ

by Rakha Prabh
52 views

ਅੰਮ੍ਰਿਤਸਰ ਵਿਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਜਿੱਤ ਦਰਜ ਕੀਤੀ ਹੈ। ਉਹ ਲਗਾਤਾਰ ਤੀਜੀ ਵਾਰ ਸਾਂਸਦ ਬਣੇ ਹਨ। ਉਨ੍ਹਾਂ ਨੂੰ 125847 ਵੋਟਾਂ ਮਿਲੀਆਂ ਹਨ ਜਦੋਂ ਕਿ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 109843, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਰੀਵਾਲ ਨੂੰ 105462 ਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 76766 ਵੋਟਾਂ ਮਿਲੀਆਂ ਹਨ।

ਔਜਲਾ ਦੇ ਘਰ ਵਿਚ ਵਰਕਰਾਂ ਤੇ ਸਮੱਰਥਕਾਂ ਦੀਆਂ ਭਾਰੀ ਰੋਣਕਾਂ ਹਨ, ਔਜਲਾ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਹਾਸਲ ਕੀਤਾ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਕੁੱਲ ਵੋਟਾਂ ਦੀ ਗਿਣਤੀ 16 ਲੱਖ 11 ਹਜ਼ਾਰ 263 ਹੈ ਜਿਨ੍ਹਾਂ ਵਿਚੋਂ 56.06 ਫੀਸਦੀ ਵੋਟਰਾਂ ਨੇ ਲੋਕ ਸਭਾ ਚੋਣਾਂ ਲਈ ਵੋਟ ਕੀਤਾ। ਇਨ੍ਹਾਂ ਵਿਚ 4,87,101 ਪੁਰਸ਼, 4,160,86 ਮਹਿਲਾਵਾਂ ਤੇ 19 ਟ੍ਰਾਸਜੈਂਡਰਸ ਨੇ ਵੋਟ ਕੀਤੀ। ਵੋਟਰ ਟਰਨਆਊਟ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਵਿਚ ਅਮ੍ਰਿਤਸਰ ਸਭ ਤੋਂ ਪਿੱਛੇ ਰਿਹਾ ਹੈ ਜਿਥੇ ਘੱਟ ਵੋਟਿੰਗ ਹੋਈ ਹੈ। ਪਿਛਲੀਆਂ ਚੋਣਾਂ ਵਿਚ ਜਿੱਤ ਮਾਰਜਨ ‘ਤੇ ਨਜ਼ਰ ਦੌੜਾਈ ਜਾਵੇ ਤਾਂ ਔਜਲਾ ਲਗਭਗ 1 ਲੱਖ ਵੋਟਾਂ ਤੋਂ ਜਿੱਤ ਗਏ ਸਨ। ਅਕਾਲੀ ਦਲ ਤੇ ਭਾਜਪਾ ਦੇ ਵੱਖ-ਵੱਖ ਚੋਣ ਲੜਨ ਦੀ ਸਥਿਤੀ ਵਿਚ ਔਜਲਾ ਫਿਰ ਤੋਂ ਮਜ਼ਬੂਤ ਉਮੀਦਵਾਰ ਵਜੋਂ ਸਾਹਮਣੇ ਆਏ ਹਨ।

Related Articles

Leave a Comment