ਜਨਮ ਦਿਨ ’ਤੇ ਸਿਹਤ ਮੰਤਰੀ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ
ਪਟਿਆਲਾ, 23 ਅਕਤੂਬਰ : ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਮੰਗ ਫਾਊਂਡੇਸਨ ਵੱਲੋਂ ਲਗਾਏ ਖੂਨਦਾਨ ਕੈਂਪ ਦੀ ਸ਼ੁਰੂਆਤ ਕਾਰਵਾਈ ਗਈ।
56ਵੇਂ ਜਨਮ ਦਿਨ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਣ ਹੈ ਕਿ ਪੰਜਾਬ ਦੀ ਸਿਹਤ ਤੰਦਰੁਸਤ ਹੋਵੇ ਅਤੇ ਇਸੇ ਦਿਸ਼ਾ ’ਚ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਪੁੱਜੇ ਤਾਂ ਗੇਟ ’ਤੇ ਹੀ ਇਕ ਮਰੀਜ ਦੇ ਵਾਰਸ ਨੇ ਸਿਹਤ ਸੁਵਿਧਾਵਾਂ ਤੋਂ ਸੰਤੁਸਟੀ ਪ੍ਰਗਟ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਵੀ ਖੁਸ਼ੀ ਹੋਈ ਹੈ।
ਸਿਹਤ ਮੰਤਰੀ ਨੇ ਉਨ੍ਹਾਂ ਦੇ ਜਨਮਦਿਨ ਮੌਕੇ ਖੂਨਦਾਨ ਕੈਂਪ ਲਗਾਉਣ ਲਈ ਉਮੰਗ ਫਾਉਂਡੇਸਨ ਪ੍ਰਧਾਨ ਅਰਵਿੰਦਰ ਸਿੰਘ ਤੇ ਸਮੂਹ ਟੀਮ ਦਾ ਵਿਸ਼ੇਸ਼ ਧਨਵਾਦ ਕੀਤਾ। ਇਸ ਮੌਕੇ ਵਿਧਾਇਕ ਡਾ.ਬਲਬੀਰ ਸਿੰਘ, ਪੀ.ਪੀ.ਐਸ ਹਰਦੀਪ ਸਿੰਘ ਬਡੂੰਗਰ, ਐਸ.ਡੀ.ਐਮ ਇਸਮੀਤ ਵਿਜੇ ਸਿੰਘ, ਯੋਗੇਸ਼ ਪਾਠਕ, ਅਨੁਰਾਗ, ਲਖਵਿੰਦਰ ਸਰੀਨ, ਆਪ ਪ੍ਰਧਾਨ ਤੇਜਿੰਦਰ ਮਹਿਤਾ, ਯਾਦਵਿੰਦਰ ਸਿੰਘ ਗੋਲਡੀ ਆਦਿ ਹਾਜ਼ਰ ਸਨ।