ਜ਼ੀਰਾ/ ਮੱਖੂ, 30 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ/ ਮੰਗਲ ਸਿੰਘ) 13 ਫਰਵਰੀ ਦਿੱਲੀ ਧਰਨੇ ਸਬੰਧੀ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ ਤਹਿਤ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਜ਼ਿਲਾ ਫਿਰੋਜਪੁਰ ਦੀ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਦੋ ਜੋਨਾਂ ਦੀਆਂ ਵੱਖ-ਵੱਖ ਮੀਟਿੰਗਾਂ ਗੁਰਦੁਆਰਾ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਮੱਖੂ ਅਤੇ ਮੱਲਾ ਜਿਉਣ ਦੀ ਮੀਟਿੰਗ ਮਾਨੋਚਾਹਲ ਵਿਖੇ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਜਨਰਲ ਸਕੱਤਰ ਸੁੱਚਾ ਸਿੰਘ ਲੱਧੂਵਾਲਾ , ਸੁਖਵੰਤ ਸਿੰਘ ਦੁਬਲੀ , ਸਾਹਿਬ ਸਿੰਘ ਸਭਰਾ, ਸੁਖਦੇਵ ਸਿੰਘ ਮੰਡ, ਕਰਨੈਲ ਸਿੰਘ ਭੋਲਾ ਨੇ ਮੀਟਿੰਗਾ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਦੇ ਖਿਲਾਫ ਅਤੇ ਸੰਘਰਸ਼ ਦੋਰਾਨ ਸ਼ਹੀਦ ਕਿਸਾਨਾ ਨੂੰ ਇਨਸਾਫ ਦਿਵਾਉਣ ਲਈ 13 ਫਰਵਰੀ 2024 ਨੂੰ ਦਿੱਲੀ ਕੂਚ ਕਰੋ ਤਹਿਤ ਆਪਣੇ ਹੱਕ ਮਨਵਾਉਣ ਲਈ ਮੁੜ ਤੋਂ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਸਾਨ ਅਤੇ ਮਜ਼ਦੂਰ ਜਮਾਤ ਨੂੰ ਅਪੀਲ ਕਰਦਿਆਂ ਕਿਹਾ ਕਿ ਮੋਰਚੇ ਨੂੰ ਮਜ਼ਬੂਤ ਕਰਨ ਲਈ ਤਿਆਰੀਆਂ ਮੁਕੰਮਲ ਕਰ ਲੲਈਆ ਜਾਣ ਅਤੇ ਕੇਂਦਰ ਸਰਕਾਰ ਖ਼ਿਲਾਫ਼ ਇਕਠੇ ਹੋ ਕੇ ਜਿੱਤ ਦੀ ਲਹਿਰ ਬਣਾਈ ਜਾਵੇ । ਇਸ ਮੌਕੇ ਅੰਗਰੇਜ਼ ਸਿੰਘ ਬੂਟੇ ਵਾਲਾ, ਬਲਵਿੰਦਰ ਸਿੰਘ ਲੋਹਕਾ, ਲਖਵਿੰਦਰ ਸਿੰਘ ਜੋਗੇਵਾਲਾ , ਲਖਵਿੰਦਰ ਸਿੰਘ, ਸਵਰਨ ਸਿੰਘ ,ਗੁਲਾਬ ਸਿੰਘ ਜੋਗੇਵਾਲਾ , ਜੋਗਾ ਸਿੰਘ ਬਸਤੀ ਨਾਮਦੇਵ , ਪ੍ਰਤਾਪ ਸਿੰਘ ਚੱਕੀਆਂ, ਗੁਰਦਿੱਤ ਸਿੰਘ ਮਾਨੋਚਾਲ, ਨਿਸ਼ਾਨਦੀਪ ਸਿੰਘ ਬੰਡਾਲਾ,ਅਵਤਾਰ ਸਿੰਘ ਅੰਮੀਵਾਲਾ ਆਦਿ ਆਗੂ ਨੇ ਵੀ ਆਪਣੀ ਹਾਜ਼ਰੀ ਲਗਵਾਈ । ਇਸ ਮੌਕੇ ਹੋਈਆਂ ਦੋ ਜੋਨਾ ਦੀਆਂ ਮੀਟਿੰਗਾਂ ਵਿੱਚ ਵੱਡੀ ਪੱਧਰ ਤੇ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਨੇ ਹਿੱਸਾ ਲਿਆ।