Home » ਨਾਬਾਲਗ ਧੀ ਨੂੰ ਮਾਰ ਕੇ ਪਖਾਨੇ ਵਾਲੇ ਖੂਹ ’ਚ ਸੁੱਟਣ ਵਾਲੀ ਮਾਂ ਨੂੰ ਫਰੀਦਕੋਟ ਅਦਾਲਤ ਨੇ ਸੁਣਾਈ ਸਜਾ, ਪੜੋ ਪੂਰੀ ਖ਼ਬਰ

ਨਾਬਾਲਗ ਧੀ ਨੂੰ ਮਾਰ ਕੇ ਪਖਾਨੇ ਵਾਲੇ ਖੂਹ ’ਚ ਸੁੱਟਣ ਵਾਲੀ ਮਾਂ ਨੂੰ ਫਰੀਦਕੋਟ ਅਦਾਲਤ ਨੇ ਸੁਣਾਈ ਸਜਾ, ਪੜੋ ਪੂਰੀ ਖ਼ਬਰ

by Rakha Prabh
104 views

ਨਾਬਾਲਗ ਧੀ ਨੂੰ ਮਾਰ ਕੇ ਪਖਾਨੇ ਵਾਲੇ ਖੂਹ ’ਚ ਸੁੱਟਣ ਵਾਲੀ ਮਾਂ ਨੂੰ ਫਰੀਦਕੋਟ ਅਦਾਲਤ ਨੇ ਸੁਣਾਈ ਸਜਾ, ਪੜੋ ਪੂਰੀ ਖ਼ਬਰ
ਫਰੀਦਕੋਟ, 1 ਅਕਤੂਬਰ: ਪਿੰਡ ਕਲੇਰ ਜ਼ਿਲ੍ਹਾ ਫਰੀਦਕੋਟ ਦੀ ਨਬਾਲਗ ਲੜਕੀ ਦਾ ਉਸ ਦੀ ਮਾਤਾ ਵੱਲੋਂ ਕਤਲ ਕਰਕੇ ਪਖਾਨੇ ਵਾਲੇ ਖੂਹ ’ਚ ਸੁੱਟਣ ਦੇ ਮਾਮਲੇ ’ਚ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਲੜਕੀ ਦੀ ਮਾਤਾ ਨੂੰ ਕਾਤਲ ਮੰਨਦੇ ਹੋਏ ਉਮਰ ਕੈਦ ਅਤੇ 500 ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਜੁਰਮਾਨਾ ਜਮ੍ਹਾਂ ਨਾ ਕਰਾਉਣ ਦੀ ਸੂਰਤ ’ਚ 3 ਮਹੀਨੇ ਵਾਧੂ ਜੇਲ੍ਹ ’ਚ ਰਹਿਣ ਦਾ ਹੁਕਮ ਕੀਤਾ ਹੈ।

ਜਾਣਕਾਰੀ ਅਨੁਸਾਰ ਪਿੰਡ ਅਜੀਤ ਪਾਰਾ ਡਾਕਖਾਨਾ ਬਿਲਗਾਉ ਥਾਣਾ ਬਿਸਾਡਾ ਸਕਰੂਆ ਜ਼ਿਲ੍ਹਾ ਬਾਂਦਾ ਸਟੇਟ ਉੱਤਰ ਪ੍ਰਦੇਸ਼ ਹਾਲ ਵਾਸੀ ਦਸ਼ਮੇਸ਼ ਗ੍ਰਾਮ ਉਦਯੋਗ ਸੰਮਤੀ ਥਾਣਾ ਸਦਰ ਫਰੀਦਕੋਟ ਦੀ ਪੁਲਿਸ ਵੱਲੋਂਂ 9 ਅਪ੍ਰੈਲ 2021 ਨੂੰ ਲੜਕੀ ਬਿੱਟੀ ਪੁੱਤਰੀ ਰਾਜੂ ਦੇ ਕਤਲ ਸਬੰਧੀ ਮੁਕੱਦਮਾ ਨੰਬਰ 0053 ਅਧੀਨ ਧਾਰਾ 302, ਆਈਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਸ ’ਚ ਮਿ੍ਰਤਕ ਦੇ ਬਾਪ ਰਾਜੂ ਦੇ ਬਿਆਨ ’ਤੇ ਮਿ੍ਰਤਕ ਦੀ ਮਾਤਾ ਸੈਣਾ ਪਤਨੀ ਰਜੂ ਖਿਲਾਫ ਮਾਮਲਾ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਸੀ ਕਿ ਉਸ ਦਾ ਵਿਆਹ ਤਕਰੀਬਨ 11 ਸਾਲ ਪਹਿਲਾ ਸੈਣਾ ਪੁੱਤਰੀ ਬਾਊ ਨਾਲ ਹੋਇਆ ਸੀ। ਉਨ੍ਹਾਂ ਦੇ ਚਾਰ ਬੱਚੇ ਪੈਦਾ ਹੋਏ ਜਿਨ੍ਹਾਂ ’ਚ ਇਕ ਲੜਕਾ ਅਤੇ ਤਿੰਨ ਲੜਕੀਆਂ ਹਨ। ਛੋਟੀ ਲੜਕੀ ਬਿੱਟੀ ਜਿਸ ਦੀ ਉਮਰ ਤਕਰੀਬਨ ਸਵਾ ਮਹਿਨਾ ਸੀ, ਨੂੰ ਉਸ ਦੀ ਮਾਤਾ ਚੰਗੀ ਨਹੀਂ ਸਮਝਦੀ ਸੀ। ਉਸ ਦੀ ਦੇਖਭਾਲ ਵੀ ਸਹੀ ਨਹੀਂ ਕਰਦੀ ਸੀ।

ਜਦ ਸ਼ਿਕਾਇਤ ਕਰਤਾ ਨੇ ਪਿਸ਼ਾਬ ਕਰਨ ਲਈ ਸਵੇਰੇ ਉੱਠ ਦੇ ਦੇਖਿਆ ਤਾਂ ਉਸ ਦੀ ਪਤਨੀ ਲੜਕੀ ਦੇ ਨਾਲ ਸੁਤੀ ਹੋਈ ਸੀ। ਉਹ ਪਿਸ਼ਾਬ ਕਰਕੇ ਸੌਂ ਗਿਆ। ਜਦ ਦੁਬਾਰਾ ਉੱਠਿਆ ਤਾਂ ਦੇਖਿਆ ਕਿ ਉਸ ਦੀ ਪਤਨੀ ਮੰਜੇ ’ਤੇ ਸੁਤੀ ਹੋਈ ਸੀ ਅਤੇ ਲੜਕੀ ਨਹੀਂ ਸੀ। ਉਸ ਨੇ ਲੜਕੀ ਬਾਰੇ ਪਤਨੀ ਨੂੰ ਪੁਛਿਆਂ ਤਾਂ ਉਸ ਨੇ ਕੋਈ ਤਸੱਲੀਬਖਸ਼ ਜਬਾਬ ਨਹੀਂ ਦਿੱਤਾ ਜਿਸ ’ਤੇ ਸ਼ਿਕਾਇਤਕਰਤਾ ਨੂੰ ਉਸ ’ਤੇ ਸ਼ੱਕ ਹੋ ਗਿਆ।

ਸਖਤੀ ਨਾਲ ਪੁੱਛਿਆਂ ਤਾਂ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਨੂੰ ਮੇਨ ਹਾਈਵੇ ਨੇੜੇ ਬਣੇ ਲੈਟਰੀਨ ਦੇ ਖੂਹ ’ਚ ਸੁਟ ਦਿੱਤਾ ਹੈ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਦੋ ਲੜਕੀਆਂ ਹਨ ਅਤੇ ਹੁਣ ਛੋਟੀ ਲੜਕੀ ਬਿੱਟੀ ਨੂੰ ਆਪਣੇ ਪਾਸ ਨਹੀਂ ਰੱਖਣਾ ਚਾਹੁੰਦੀ ਸੀ। ਇਸ ’ਤੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਮਿ੍ਰਤਕ ਦੀ ਮਾਤਾ ਸੈਣਾ ਨੂੰ ਲੜਕੀ ਬਿੱਟੀ ਦਾ ਕਾਤਲ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

Related Articles

Leave a Comment