Home » ਸਾਬਕਾ ਫੌਜੀਆਂ ਨੇ ਘੇਰਿਆ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫ਼ਲਾ, ਪੜੋ ਪੂਰੀ ਖ਼ਬਰ

ਸਾਬਕਾ ਫੌਜੀਆਂ ਨੇ ਘੇਰਿਆ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫ਼ਲਾ, ਪੜੋ ਪੂਰੀ ਖ਼ਬਰ

by Rakha Prabh
69 views

ਸਾਬਕਾ ਫੌਜੀਆਂ ਨੇ ਘੇਰਿਆ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫ਼ਲਾ, ਪੜੋ ਪੂਰੀ ਖ਼ਬਰ
ਸੰਗਰੂਰ, 1 ਅਕਤੂਬਰ : ਪੰਜਾਬ ਸਰਕਾਰ ਵੱਲੋਂ ਭੰਗ ਕੀਤੇ ਗਏ ਜੀਓਜੀ ਨੂੰ ਬਹਾਲ ਕਰਵਾਉਣ ਲਈ ਅੱਜ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਾਰਜ ਦੇ ਦਫਤਰ ਦੇ ਉਦਘਾਟਨੀ ਸਮਾਗਮ ਦੌਰਾਨ ਸੈਂਕੜੇ ਸਾਬਕਾ ਫੌਜੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ, ਭੈਣ ਮਨਪ੍ਰੀਤ ਕੌਰ ਅਤੇ ਪਤਨੀ ਗੁਰਪ੍ਰੀਤ ਕੌਰ ਦਾ ਰੇਲਵੇ ਚੌਕ ਨੇੜੇ ਘਿਰਾਓ ਕੀਤਾ।

ਸਵੇਰੇ ਹੀ ਰੇਲਵੇ ਚੌਕ, ਰੇਲਵੇ ਸਟੇਸਨ ਰੋਡ ’ਤੇ ਇਕੱਠੇ ਹੋ ਕੇ ਰੋਸ ਪ੍ਰਦਰਸਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਮੁੱਖ ਮੰਤਰੀ ਦੀ ਮਾਤਾ ਅਤੇ ਪਤਨੀ ਪਿਛਲੀ ਗਲੀ ਤੋਂ ਵਿਧਾਇਕ ਦੇ ਦਫਤਰ ਦਾ ਉਦਘਾਟਨ ਕਰਨ ਲਈ ਪੁੱਜੇ। ਵਾਪਸੀ ਦੌਰਾਨ ਜਦੋਂ ਮੁੱਖ ਮੰਤਰੀ ਦੀ ਮਾਤਾ ਅਤੇ ਪਤਨੀ ਵਾਪਸ ਪਰਤਣ ਲੱਗੇ ਤਾਂ ਵੱਡੀ ਗਿਣਤੀ ’ਚ ਲੋਕ ਕਾਲੇ ਝੰਡੇ ਲੈ ਕੇ ਗਲੀ ਦੇ ਮੋੜ ’ਤੇ ਇਕੱਠੇ ਹੋ ਗਏ ਅਤੇ ਕਾਫਲੇ ਨੂੰ ਰੋਕ ਲਿਆ। ਪੁਲਿਸ ਅਤੇ ਜੀਓਜੀ ਵਿਚਕਾਰ ਜਬਰਦਸਤ ਹੱਥੋਪਾਈ ਹੋਈ।

ਜੀਓਜੀ ਨੂੰ ਖਦੇੜ ਕੇ ਪੁਲਿਸ ਨੇ ਮੁੱਖ ਮੰਤਰੀ ਦੀ ਮਾਤਾ ਅਤੇ ਪਤਨੀ ਦੇ ਕਾਫਲੇ ਨੂੰ ਬਾਹਰ ਕੱਢ ਕੇ ਬਰਨਾਲਾ ਕੈਂਚੀ ਵੱਲ ਰਵਾਨਾ ਕੀਤਾ। ਬੇਸੱਕ ਇਸ ਤੋਂ ਪਹਿਲਾਂ ਵਿਧਾਇਕਾ ਨਰਿੰਦਰ ਕੌਰ ਭਾਰਜ ਨੇ ਜੀਓਜੀ ਨੂੰ ਸਾਂਤ ਕਰਦਿਆਂ ਉਨ੍ਹਾਂ ਦੀ ਮੁੱਖ ਮੰਤਰੀ ਦੀ ਪਤਨੀ ਨਾਲ ਮੁਲਾਕਾਤ ਕਰਵਾਈ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਤੈਅ ਕਰਨ ਦਾ ਭਰੋਸਾ ਦਿੱਤਾ।

ਜੀਓਜੀ ਦੇ ਜ਼ਿਲ੍ਹਾ ਪ੍ਰਤੀਨਿਧੀ ਫਲਾਇੰਗ ਅਫਸਰ ਕਮਲ ਕੁਮਾਰ ਵਰਮਾ, ਕੈਪਟਨ ਗੁਲਾਬ ਸਿੰਘ, ਕੈਪਟਨ ਸਿਕੰਦਰ ਸਿੰਘ, ਲਾਲ ਸਿੰਘ, ਕੈਪਟਨ ਧਰਮ ਸਿੰਘ, ਜਗਰੂਪ ਸਿੰਘ, ਦਰਸਨ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਨ੍ਹਾਂ ਨੂੰ ਰੱਖੜੀ ਬੰਨਣ ਦਾ ਦਰਜਾ ਦੇ ਕੇ ਤਾਇਨਾਤ ਕੀਤਾ ਸੀ। ਉਨ੍ਹਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਜਮੀਨੀ ਪੱਧਰ ’ਤੇ ਜਾਂਚ ਸਮੇਤ ਹੋਰ ਕੰਮਾਂ ਨੂੰ ਕਰਵਾਉਣ ਦੀ ਜਿੰਮੇਵਾਰੀ ਸੌਂਪੀ ਗਈ।

Related Articles

Leave a Comment