ਜ਼ੀਰਾ/ ਫਿਰੋਜ਼ਪੁਰ 8 ਮਾਰਚ (ਗੁਰਪ੍ਰੀਤ ਸਿੰਘ ਸਿੱਧੂ )
ਇਮਾਨਦਾਰ ਮਿਲਾਪੜੇ ਸੁਭਾਅ ਵਾਲੇ ਸਿਆਸਤਦਾਨ ਆਮ ਆਦਮੀ ਪਾਰਟੀ ਦੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲਲਿਤ ਕੁਮਾਰ ਲੱਕੀ ਸ਼ਰਮਾ ਬਲਾਕ ਪ੍ਰਧਾਨ ਟਰੇਡ ਵਿੰਗ ਆਮ ਆਦਮੀ ਪਾਰਟੀ ਜ਼ੀਰਾ ਨੇ ਲੋਕ ਪੱਖੀ ਵਿਕਾਸ ਦੇ ਚਲਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਰਾਜਨੀਤੀ ਵਿੱਚ ਬਣਦੀਆਂ ਅਹੁਦੇਦਾਰੀਆਂ ਦੇਸ਼ ਦੀ ਇਕੋ ਇੱਕ ਰਾਜਨੀਤਕ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਅਤੇ ਲੋਕ ਸਭਾ ਚੋਣਾਂ ਦੌਰਾਨ ਵਿਧਾਇਕ ਦੀਆਂ ਚੋਣਾਂ ਦੌਰਾਨ ਟਿਕਟਾਂ ਦੇ ਕੇ ਨਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਵੀ ਹਲਕੇ ਦੇ ਵਿਚ ਕੰਮ ਕਰਦੇ ਨੌਜਵਾਨਾਂ ਨੂੰ ਪਾਰਟੀ ਦੇ ਵਿਚ ਵਧੀਆ ਉਹਦਿਆਂ ਨਾਲ ਨਵਾਜਿਆ ਗਿਆ ਹੈ ਜੋ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਦਰਵੇਸ਼ ਸਿਆਸਤਦਾਨ ਨਰੇਸ਼ ਕਟਾਰੀਆ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕਰਦਿਆਂ ਆਪਣਾ ਸਭ ਕੁਝ ਲੋਕਾ ਨੂੰ ਸਮਰਪਿਤ ਕੀਤਾ ਅਤੇ ਨਾ ਹੀ ਕਦੇ ਹੋਂਸਲਾ ਛੱਡਿਆ ਹਮੇਸ਼ਾ ਨਿਰਮਲ ਸੁਭਾਅ ਨਾਲ ਬੱਚਿਆ ਨੌਜਵਾਨਾਂ ਬਜ਼ੁਰਗਾਂ ਨਾਲ ਵਰਤਾਰਾਂ ਰੱਖਿਆ ਤਾਂ ਹੀ ਉਹ ਹਰ ਇੱਕ ਦੇ ਦਿਲਾਂ ਉੱਪਰ ਰਾਜ ਕਰਦੇ ਹਨ।