ਫਿਰੋਜ਼ਪੁਰ 3 ਦਸੰਬਰ (ਗੁਰਪ੍ਰੀਤ ਸਿੰਘ ਸਿੱਧੂ) ਪੰਜਾਬ ਸੁਬਾਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22- ਬੀ ਚੰਡੀਗੜ੍ਹ ਜ਼ਿਲਾ ਫਿਰੋਜਪੁਰ ਦੇ ਦੇ ਸਾਬਕਾ ਜ਼ਿਲਾ ਵਿੱਤ ਸਕੱਤਰ ਭੈਣ ਬਲਵਿੰਦਰ ਕੌਰ ਖਾਲਸਾ ਸਾਬਕਾ ਜਿਲਾ ਪ੍ਰਧਾਨ ਇਸਤਰੀ ਤਾਲਮੇਲ ਕਮੇਟੀ ਫਿਰੋਜ਼ਪੁਰ ਜੋ ਲੰਮੇ ਸਮੇਂ ਤੋਂ ਬਿਮਾਰ ਸਨ ਬੀਤੇ ਕੱਲ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਮਿਤੀ 4 ਦਸੰਬਰ 2024 ਨੂੰ ਜ਼ੀਰਾ ਗੇਟ ਸ਼ਮਸ਼ਾਨ ਘਾਟ ਫਿਰੋਜ਼ਪੁਰ ਸ਼ਹਿਰ ਵਿਖੇ ਦੁਪਿਹਰੇ 12 ਵਜੇ ਕੀਤਾ ਜਾਵੇਗਾ। ਇਸ ਸਬੰਧੀ ਪ ਸ ਸ ਫ ਦੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਅਤੇ ਮਹਿੰਦਰ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੱਸਿਆ ਕਿ ਭੈਣ ਬਲਵਿੰਦਰ ਕੌਰ ਖਾਲਸਾ ਨੇ ਪ ਸ ਸ ਫ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਵਿੱਚ ਅਗਾਂਹ ਵਧੂ ਰੌਲ ਨਿਭਾਏ ਅਤੇ ਮੁਲਾਜ਼ਮ ਹੱਕਾਂ ਲਈ ਨਿਡਰਤਾ ਨਾਲ ਲੜਾਈਆਂ ਲੜੀਆਂ ਜੋ ਹਮੇਸ਼ਾ ਯਾਦ ਰੱਖੀਆ ਜਾਣਗੀਆਂ। ਇਸ ਮੌਕੇ ਭੈਣ ਬਲਵਿੰਦਰ ਕੌਰ ਖਾਲਸਾ ਦੀ ਮੌਤ ਤੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੇਡਰੇਸ਼ਨ 1406-22-ਬੀ ਚੰਡੀਗੜ੍ਹ , ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ, ਨੋਰਦਨ ਰੇਲਵੇ ਯੂਨੀਅਨ, ਮੁਲਾਜ਼ਮ ਅਤੇ ਪੈਨਸ਼ਨਰ ਜੁਆਇੰਟ ਫਰੰਟ ਜਿਲ੍ਹਾ ਫਿਰੋਜ਼ਪੁਰ, ਆਲ ਇੰਮਪਲਾਈਜ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ , ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ, ਗੋਰਮਿੰਟ ਟੀਚਰ ਯੂਨੀਅਨ ਪੰਜਾਬ, ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ਦੇ ਸਮੂਹ ਅਹੁਦੇਦਾਰ ਅਤੇ ਸਰਗਰਮ ਮੈਂਬਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਮੁਲਾਜ਼ਮ ਆਗੂ ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ, ਜਗਦੀਪ ਸਿੰਘ ਮਾਂਗਟ, ਰੇਲਵੇ ਯੂਨੀਅਨ ਆਗੂ ਸੁਭਾਸ਼ ਸ਼ਰਮਾ , ਸੁਰਿੰਦਰ ਸਿੰਘ , ਮੁਹਿੰਦਰ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ ਫੋਰੈਸਟ ਪੈਨਸ਼ਨਰਜ਼, ਸਾਬਕਾ ਫੈਡਰੇਸ਼ਨ ਆਗੂ ਪ੍ਰੀਤਮ ਸਿੰਘ ਧੁਰੀਆ, ਮਾਸਟਰ ਅੰਬ ਸਿੰਘ, ਸ਼ਬੇਗ ਸਿੰਘ ਅਜੀਜ, ਡੀਐਸਪੀ ਜਸਪਾਲ ਸਿੰਘ, ਕਸ਼ਮੀਰ ਸਿੰਘ ਪ੍ਰਤਾਪ ਸਿੰਘ ਢਿੱਲੋ ਸਾਂਝਾ ਫਰੰਟ, ਪੈਨਸ਼ਨਰਜ਼ ਆਗੂ ਕਿਸ਼ਨ ਚੰਦ ਜਾਗੋਵਾਲੀਆ, ਸੂਬਾਈ ਆਗੂ ਬਲਵਿੰਦਰ ਸਿੰਘ ਭੁੱਟੋ, ਰਾਜੀਵ ਹਾਡਾ ਜ਼ਿਲ੍ਹਾ ਪ੍ਰਧਾਨ ਜੀਟੀਯੂ, ਸਵਿੰਦਰ ਪਾਲ ਕੌਰ ਸਾਬਕਾ ਆਗੂ, ਨਿਸ਼ਾਨ ਸਿੰਘ ਸਹਿਜਾਦੀ ਜ਼ਿਲ੍ਹਾ ਪ੍ਰਧਾਨ, ਗੁਰਬੀਰ ਸਿੰਘ ਸ਼ਹਿਜ਼ਾਦੀ ਸਰਕਲ ਸਕੱਤਰ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ,ਮਹਿਲ ਸਿੰਘ ਸੂਬਾ ਪ੍ਰਧਾਨ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਆਦਿ ਹਾਜ਼ਰ ਸਨ।