Home » ਹੋਂਦ ਚਿੱਲ੍ਹੜ ਕਾਂਡ 38 ਸਾਲਾਂ ਬਾਅਦ ਵੀ ਪੀੜਤਾਂ ਨੂੰ ਇਨਸਾਫ ਅਤੇ ਨਿਆਂ ਨਾ ਮਿਲਣਾ ਭਾਰਤੀ ਸੰਵਿਧਾਨ ’ਤੇ ਪ੍ਰਸ਼ਨਚਿੰਨ੍ਹ : ਭਾਈ ਦਰਸ਼ਨ ਸਿੰਘ ਘੋਲੀਆ

ਹੋਂਦ ਚਿੱਲ੍ਹੜ ਕਾਂਡ 38 ਸਾਲਾਂ ਬਾਅਦ ਵੀ ਪੀੜਤਾਂ ਨੂੰ ਇਨਸਾਫ ਅਤੇ ਨਿਆਂ ਨਾ ਮਿਲਣਾ ਭਾਰਤੀ ਸੰਵਿਧਾਨ ’ਤੇ ਪ੍ਰਸ਼ਨਚਿੰਨ੍ਹ : ਭਾਈ ਦਰਸ਼ਨ ਸਿੰਘ ਘੋਲੀਆ

by Rakha Prabh
55 views
ਪੱਤਰ ਪ੍ਰੇਰਕ

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਹੋਂਦ
ਚਿੱਲੜ ਹਰਿਆਣਾ ਵਿਖੇ ਯੋਜਨਾਬੱਧ ਤਰੀਕੇ ਨਾਲ 32 ਸਿੱਖਾਂ ਨੂੰ ਬੁਰੀ ਤਰ੍ਹਾਂ ਬੇਰਹਿਮੀ
ਨਾਲ ਮਾਰ ਕੇ ਲਾਸ਼ਾਂ ਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ ਅਤੇ ਗੁੜਗਾਉਂ ਪਟੌਦੀ ’ਚ
ਵੀ 47 ਸਿੱਖਾਂ ਨੂੰ ਦਰਿੰਦਿਆਂ ਦੀ ਭੀੜ ਨੇ ਮਾਰ ਮੁਕਾਇਆ ਸੀ। ਚੇਤੇ ਰਹੇ ਕਿ ਨਾਨਾਵਤੀ
ਕਮਿਸ਼ਨ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਪਹਿਲਾਂ ਸਿੱਖ ਕਤਲੇਆਮ ਗੁੜਗਾਉਂ ਤੋਂ ਸ਼ੁਰੂ
ਹੋਇਆ ਸੀ। ਬੜੇ ਲੰਬੇ ਸਮੇਂ ਤੋਂ ਵੱਡੀ ਅਤੇ ਕਾਨੂੰਨੀ ਲੜਾਈ ਲੜ ਰਹੇ ਹੋਂਦ ਚਿੱਲੜ
ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਕਿਹਾ ਕਿ ਗੁੜਗਾਉਂ ਵਿਖੇ 297 ਘਰਾਂ ਨੂੰ ਲੁੱਟ ਪੁੱਟ ਕੇ ਸਿੱਖ
ਸਰਦਾਰਾਂ ਦੀਆਂ 6 ਫੈਕਟਰੀਆਂ ਨੂੰ ਸਾੜ ਦਿੱਤਾ ਗਿਆ ਸੀ। ਵਹਿਸ਼ੀਆਨਾ ਭੀਡ਼ ਨੇ 2 ਸਾਲਾਂ
ਦੇ ਬੱਚੇ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ। ਜੀਵਨੀ ਬਾਈ,
ਸ਼ਾਂਤੀ ਦੇਵੀ ਅਤੇ ਅੰਮ੍ਰਿਤ ਕੌਰ ਵੱਲੋਂ ਹਲਫ਼ਨਾਮੇ ਦਾਇਰ ’ਚ ਆਪਣੇ ਬਾਰੇ ਦੱਸਿਆ ਕਿ ਉਹ
ਉਸ ਮਨਹੂਸ ਘੜੀ 2 ਨਵੰਬਰ 1984 ਨੂੰ ਆਪਣੇ ਘਰ ਵਿੱਚ ਹੀ ਸਨ ਅਤੇ ਭੀੜ ਨੇ ਅਚਾਨਕ ਹੀ
ਉਨ੍ਹਾਂ ਦੇ ਘਰਾਂ ਉੱਪਰ ਹਮਲਾ ਕਰ ਦਿੱਤਾ ਅਤੇ ਉਸ ਦੇ ਪਤੀ ਕਿਸ਼ਨ ਸਿੰਘ ਨੂੰ ਥਾਏਂ ਹੀ
ਮਾਰ ਦਿੱਤਾ ਅਤੇ ਉਸ ਦੇ ਤਿੰਨੇ ਪੁੱਤਰ ਹਰਭਜਨ ਸਿੰਘ, ਗੁਰਨਾਮ ਸਿੰਘ ਅਤੇ ਕੁਲਦੀਪ
ਸਿੰਘ ਨੂੰ ਵੀ ਮੌਕੇ ’ਤੇ ਹੀ ਮਾਰ ਦਿੱਤਾ ਗਿਆ ਸੀ ਅਤੇ ਮੈਨੂੰ ਜ਼ਖ਼ਮੀ ਕਰਕੇ ਮਰਿਆ ਸਮਝ
ਕੇ ਛੱਡ ਗਏ। ਪੀਡ਼ਤ ਹਰਿਆਣਾ ਦੀ ਕੁਲਦੀਪ ਕੌਰ ਦੇ ਪਤੀ ਨੂੰ ਅੱਖਾਂ ਦੇ ਸਾਹਮਣੇ ਦਾਤਰੀ
ਨਾਲ ਵੱਢਿਆ ਤੇ ਘਰ ਬਾਰ ਸਾੜ ਕੇ ਸਵਾਹ ਕਰ ਦਿੱਤਾ ਗਿਆ। ਕੰਪਨੀ ਹਰਿਆਣਾ ਸੈਟਲ ਦੇ
ਮਾਲਕ ਹਰਭਜਨ ਸਿੰਘ ਨਾਲ ਵੀ ਨਵੰਬਰ 1984 ਤੋਂ ਪਹਿਲਾਂ ਇਕ ਟਰਾਲੀਆਂ ਬਣਾਉਣ ਦੀ
ਫੈਕਟਰੀ ਸੀ ਉਹ ਵੀ ਇਸ ਕਤਲੇਆਮ ਦੀ ਭੇਟ ਚੜ੍ਹ ਗਈ। ਉਨ੍ਹਾਂ ਦੱਸਿਆ ਕਿ ਫੈਕਟਰੀਆਂ ਦੇ
ਮਾਲਕ ਅੱਜ ਵੀ ਗੁਰਬਤ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਏ ਪਏ ਹਨ, ਕਿਉਂਕਿ ਨਵੰਬਰ ਦੇ
ਦੁਖਾਂਤ ਨੇ ਸਭ ਮਲੀਆਮੇਟ ਕਰਕੇ ਰੱਖ ਦਿੱਤਾ ਸੀ। ਇਸ ਮੌਕੇ ਹੋਂਦ ਚਿੱਲੜ ਇਨਸਾਫ ਕਮੇਟੀ
ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ 38 ਸਾਲਾਂ ਬਾਅਦ ਪੀਡ਼ਤ ਪਰਿਵਾਰ ਨੂੰ
ਇਨਸਾਫ਼ ਤੇ ਨਿਆਂ ਨਾ ਮਿਲਣਾ ਭਾਰਤੀ ਸੰਵਿਧਾਨ ਤੇ ਪ੍ਰਸ਼ਨ ਚਿੰਨ੍ਹ ਹੈ। ਉਨ੍ਹਾਂ ਕਿਹਾ
ਕਿ ਕੇਂਦਰੀ ਸਰਕਾਰਾਂ ਸਿੱਖਾਂ ਤੇ ਹੋਏ ਜ਼ੁਲਮਾਂ ਦੇ ਦੋਸ਼ੀਆਂ ਨੂੰ ਕੋਈ ਸਖ਼ਤ ਸਜ਼ਾ ਦੇਣ
ਵਿੱਚ ਦਿਲਚਸਪੀ ਨਹੀਂ ਰੱਖਦੀਆਂ, ਉਹ ਸਿਰਫ਼ ਕਮਿਸ਼ਨ ਬਣਾ ਕੇ ਪੀੜਤਾਂ ਤੇ ਸਿੱਖਾਂ ਨੂੰ
ਬੇਵਕੂਫ ਬਣਾ ਰਹੀਆਂ ਹਨ, ਸਗੋਂਪੀਡ਼ਤਾਂ ਦੇ ਗਵਾਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ
ਹੈ। ਨਾ ਹੀ ਕਾਂਗਰਸ ਅਤੇ ਨਾ ਹੀ ਭਾਜਪਾ ਸਰਕਾਰ ਨੇ ਕੋਈ ਪਹਿਲਕਦਮੀ ਕੀਤੀ। ਇਸ ਕਰਕੇ
ਭਾਰਤੀ ਨਿਆਂ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਡੂੰਘੀ ਸੱਟ ਵੱਜੀ ਹੈ।
ਇਸ ਮੌਕੇ ਪੀੜਤ ਗੁਰਪ੍ਰੀਤ ਸਿੰਘ ਸਾਹਨੀ ਗੁੜਗਾਓਂ, ਬਲਕਰਨ ਸਿੰਘ ਢਿੱਲੋਂ, ਗੁਰਜੀਤ
ਸਿੰਘ ਪਟੌਦੀ ਆਦਿ ਹਾਜਰ ਸਨ।

Related Articles

Leave a Comment