Home » ਪ੍ਰਧਾਨ ਗੁਰਦਾਵਰ ਸਿੰਘ ਦੀ ਪੰਜਾਬ ਕੋਆਪਰੇਟਵ ਸੋਸਾਇਟੀ ਕਰਮਚਾਰੀ ਯੂਨੀਅਨ ਦਰਜ਼ਾ ਚਾਰ ਦੀ ਪ੍ਰਤਾਬਪੁਰਾ ਵਿਖੇ ਮੀਟਿੰਗ ਹੋਈ

ਪ੍ਰਧਾਨ ਗੁਰਦਾਵਰ ਸਿੰਘ ਦੀ ਪੰਜਾਬ ਕੋਆਪਰੇਟਵ ਸੋਸਾਇਟੀ ਕਰਮਚਾਰੀ ਯੂਨੀਅਨ ਦਰਜ਼ਾ ਚਾਰ ਦੀ ਪ੍ਰਤਾਬਪੁਰਾ ਵਿਖੇ ਮੀਟਿੰਗ ਹੋਈ

by Rakha Prabh
10 views

ਨੂਰਮਹਿਲ 2 ਜੂਨ ( ਨਰਿੰਦਰ ਭੰਡਾਲ ) ਅੱਜ ਮੀਟਿੰਗ ਜਿਲਾ ਪ੍ਰਧਾਨ ਗੁਰਦਾਵਰ ਸਿੰਘ ਦੀ ਪ੍ਰਧਾਨਗੀ ਹੇਠ ਪਿੰਡ ਪ੍ਰਤਾਬਪੁਰਾ ਵਿਖੇ ਹੋਈ। ਇਸ ਮੀਟਿੰਗ ਵਿਚ ਲਿਆਂਦੀ ਗਈ ਕਾਰਵਾਈ ਲਿਖਣ ਦਾ ਅਧਿਕਾਰ ਅਵਤਾਰ ਸਿੰਘ ਨੂੰ ਦਿੱਤਾ ਗਿਆ। ਉਸ ਉਪਰੰਤ ਸਰਬਸੰਮਤੀ ਦੇ ਨਾਲ ਸਰਕਾਰ ਤੋਂ ਹੇਠ ਲਿਖਿਆ ਮੰਗਾਂ ਤੇ ਵਿਚਾਰ ਵਟਾਦਰਾ ਕੀਤਾ ਗਿਆ.ਅਤੇ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ। ਸਿਹਕਾਰੀ ਸੇਵਾਵਾਂ ਦੇ ਸੇਵਾਦਾਰਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਪ੍ਰਵਾਨ ਕੀਤੀਆਂ ਜਾਣ ਜਿਵੇਂ ਕਿ ਸਿਹਕਾਰੀ ਸੇਵਾਵਾਂ ਦੇ ਰਜਿਸਟਰਾਰ ਜੀ ਦੋ 27ਨਵੰਬਰ 1991 ਤੋਂ ਲੈਟਰ ਮੁਤਾਬਿਕ ਸੇਵਾਦਾਰਾਂ ਦੀ ਬਣਦੀ ਡਿਊਟੀ 9 ਤੋਂ 5 (8) ਘੰਟੇ ਡਿਊਟੀ ਕੀਤੀ ਜਾਵੇ। ਸਿਹਕਾਰੀ ਸੇਵਾਵਾਂ ਦੋ ਜੋ ਮੁਲਾਜ਼ਮ 15/16 ਸਾਲ ਤੋਂ ਸਭਾ ਵਿਚ ਡਿਊਟੀ ਕਰਦੇ ਸੀ ਉਨ੍ਹਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ। ਸਿਹਕਾਰੀ ਸੇਵਾਵਾਂ ਵਿਚ ਜੋ ਦਰਜਾ ਚਾਰ ( ਸੇਵਾਦਾਰ ) ਮੁਲਾਜਮਾਂ ਨੂੰ ਕੱਚੇ ਤੋਰ ਤੇ ਰੱਖਿਆ ਗਿਆ ਹੈ ਉਨ੍ਹਾਂ ਨੂੰ ਗ੍ਰੇਡ ਲਗਾ ਕੇ ਪੱਕਾ ਕੀਤਾ ਜਾਵੇ। ਸਹਿਕਾਰੀ ਸੇਵਾਵਾਂ ਦੇ ਜਿਹੜੇ ਮੁਲਾਜਮਾਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਵਾਰਸਾਂ ਨੂੰ ਬਣਦੀ ਗੁਰੇਜਟੀ ਤੇ ਘਰ ਦੇ ਕਿਸੇ ਵੀ ਮੈਂਬਰ ਨੂੰ ਉਸ ਦੀ ਬਣਦੀ ਨੌਕਰੀ ਤੇ ਰੱਖਿਆ ਜਾਵੇ। ਸਿਹਕਾਰੀ ਸੇਵਾਵਾਂ ਦੇ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੋ ਮੁਲਜ਼ਮਾਂ ਵਾਂਗੂ ਛੇਵੇਂ ਪੈ ਕਮੀਸ਼ਨ ਦੀ ਰਿਪੋਰਟ ਮੁਤਾਬਿਕ ਸਭਾ ਦੇ ਮੁਲਾਜਮਾਂ ਨੂੰ ਵੀ ਦਵਾਇਆ ਜਾਵੇ। ਇਸ ਮੌਕੇ ਮੀਟਿੰਗ ਦੌਰਾਨ ਹਣਸ ਰਾਜ ਬਲਾਕ ਪ੍ਰਧਾਨ ਫਿਲੌਰ , ਅਵਤਾਰ ਬੋਪਾਰਾਏ ਜਿਲਾ ਜਰਨਲ ਸਕੱਤਰ , ਕੁਲਦੀਪ ਸਿੰਘ ਬਲਾਕ ਪ੍ਰਧਾਨ ਨੂਰਮਹਿਲ ਅਮਰੀਕ ਰਾਮ ਮੈਂਬਰ , ਨਿਰਮਲ ਸਿੰਘ ਜਟਾਣਾ ,ਲਖਵੀਰ ਸਿੰਘ ,ਪੰਮਾਂ ਭੰਡਾਲ ਅਤੇ ਮਦਨ ਲਾਲ ਹਰੀਪੁਰ ਹਾਜ਼ਰ  ਸਨ

Related Articles

Leave a Comment