ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਸ੍ਰੀਮਤੀ ਗੁਰਪ੍ਰੀਤ ਕੌਰ ਦਿਉਂ ਆਈ.ਪੀ.ਐਸ. ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ, ਅਫ਼ਸਰਜ਼ ਡਵੀਜ਼ਨ ਪੰਜਾਬ, ਨੌਨਿਹਾਲ ਸਿੰਘ ਆਈ ਪੀ .ਐਸ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਸ੍ਰੀਮਤੀ ਪ੍ਰਵਿੰਦਰ ਕੌਰ ਏਡੀਸੀਪੀ ਹੈਡਕੁਆਰਟਰ ਅੰਮ੍ਰਿਤਸਰ ਸ਼ਹਿਰੀ ਦੇ ਦਿਸ਼ਾ ਨਿਰਦੇਸ਼ਾ ਹੇਠ ਇੰਸਪੈਕਟਰ ਪਰਮਜੀਤ ਸਿੰਘ, ਜਿਲਾਂ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ, ਥਾਣਾ ਸਾਂਝ ਕੇਂਦਰ ਛੇਹਰਟਾ ਅੰਮ੍ਰਿਤਸਰ ਦੇ ਸਟਾਫ਼ ਅਤੇ ਸੁਖਪਾਲ ਸਿੰਘ ਸੰਧੂ ਲੈਫਟੀਨੈਂਟ ਐਨ.ਸੀ.ਸੀ ਪਹਿਲੀਂ ਪੰਜਾਬ ਬਟਾਲੀਅਨ ਵੱਲੋਂ ਨਾਮਧਾਰੀ ਸੰਸਥਾ ਅਧਿਆਨ ਫਾਊਂਡੇਸ਼ਨ ਵੱਲੋਂ ਸ੍ਰੀ ਗੁਰੂ ਅਮਰਦਾਸ ਕਲੋਨੀ, ਛੇਹਰਟਾ, ਅੰਮ੍ਰਿਤਸਰ ਵਿੱਚ ਚਲਾਏ ਜਾ ਰਹੇ ਈਵਨਿੰਗ ਸਕੂਲ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਅਤੇ ਸਕੂਲ ਦੇ ਸਟਾਫ਼ ਨੂੰ ਬਾਲ ਮਜ਼ਦੂਰੀ, ਨਸ਼ਿਆਂ ਦੇ ਮਾਰੂ ਪ੍ਰਭਾਵਾਂ, ਟ੍ਰੈਫਿਕ ਨਿਯਮਾਂ, ਸੜਕ ਪਰ ਚੱਲਣ ਦੇ ਨਿਯਮਾਂ, ਜਿਵੇਂ ਕਿ ਚੌਂਕ ਕਰਾਸ ਕਰਨ, ਦੁਰਘਟਨਾਂ ਤੋਂ ਬਚਾਅ, ਟ੍ਰੈਫਿਕ ਚਿੰਨਾਂ ਦੀ ਪਾਲਣਾ ਕਰਨ ਅਤੇ ਸਾਂਝ ਕੇਂਦਰਾਂ ਵੱਲੋਂ ਪੰਜਾਬ ਰਾਈਟ ਟੂ ਟ੍ਰਾਂਸਪੇਰੇਂਸੀ ਐਂਡ ਅਕਾਊਂਟੈਂਬਿਲਿਟੀ ਇਨ ਡਲਿਵਰੀ ਆਪ ਪਬਲਿਕ ਸਰਵਿਸ ਐਕਟ 2018 ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਗਰੂਕ ਕੀਤਾ ਗਿਆ। ਇੱਥੇ ਜਿਕਰਯੋਗ ਹੈ ਕਿ ਇਸ ਸਕੂਲ ਵਿਖੇ ਅਧਿਆਨ ਫਾਊਂਡੇਸ਼ਨ ਵੱਲੋਂ ਗਰੀਬ ਅਤੇ ਲੋੜਵੰਦ ਬੱਚਿਆਂ ( ਖਾਸ ਤੌਰ ਤੇ ਝੁੱਗੀਆਂ/ ਚੋਪੜੀਆਂ ਵਿੱਚ ਰਹਿਣ ਵਾਲੇ) ਨੂੰ ਸ਼ਾਮ ਸਮੇਂ ਕਲਾਸਾਂ ਲਗਾਕੇ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਸੈਮੀਨਾਰ ਦੌਰਾਨ ਜ਼ਿਲਾਂ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਵਿੱਚ ਸਾਂਝ ਕੇਂਦਰਾਂ ਦੇ ਫੰਡ ਵਿੱਚੋਂ ਲੋੜਵੰਦ ਬੱਚਿਆਂ ਨੂੰ 50 ਸਕੂਲ ਬੈਗ ਵੰਡੇ ਗਏ।
ਇਸ ਮੌਕੇ ਸੁਖਪਾਲ ਸਿੰਘ ਸੰਧੂ ਲੈਫਟੀਨੈਂਟ, ਐਨ.ਸੀ.ਸੀ ਪਹਿਲੀਂ ਪੰਜਾਬ ਬਟਾਲੀਅਨ, ਗੁਰਿੰਦਰਬੀਰ ਸਿੰਘ ਗਰੋਵਰ, ਸਮਾਜ ਸੇਵੀ ਵੱਲੋਂ ਆਪਣੇ ਵੱਡਮੁੱਲੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਅਤੇ ਰਿਫਰੈਸ਼ਮੈਂਟ ਦਿੱਤੀ ਗਈ। ਸ੍ਰੀਮਤੀ ਭੁਪਿੰਦਰ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਏਐਸਆਈ ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਥਾਣਾ ਸਾਂਝ ਕੇਂਦਰ ਛੇਹਰਟਾ, ਮੁੱਖ ਸਿਪਾਹੀ ਸਤਨਾਮ ਸਿੰਘ, ਜ਼ਿਲਾਂ ਸਾਂਝ ਕੇਂਦਰ ਅੰਮ੍ਰਿਤਸਰ ਅਤੇ ਐਨ.ਸੀ.ਸੀ ਪਹਿਲੀ ਪੰਜਾਬ ਬਟਾਲੀਅਨ ਦੇ ਕੈਡਿਟ ਹਾਜ਼ਰ ਸਨ।