Home » ਲੁਧਿਆਣਾ ਵਿਖੇ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਹੋਈ ਅਹਿਮ ਮੀਟਿੰਗ

ਲੁਧਿਆਣਾ ਵਿਖੇ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਹੋਈ ਅਹਿਮ ਮੀਟਿੰਗ

ਸਰਬਸੰਮਤੀ ਨਾਲ ਬਲਵਿੰਦਰ ਸਿੰਘ ਸੰਧੂ ਨੂੰ ਸੂਬਾ ਪ੍ਰਧਾਨ ਤੇ ਮੁਹਿੰਦਰ ਸਿੰਘ ਧਾਲੀਵਾਲ ਸੂਬਾ ਜਨਰਲ ਸਕੱਤਰ ਨਿਯੁਕਤ

by Rakha Prabh
23 views

ਲੁਧਿਆਣਾ, 11 ਨਵੰਬਰ ( ਸਿੱਧੂ ) ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਚੋਣ ਸਬੰਧੀ ਅਹਿਮ ਮੀਟਿੰਗ ਵਣ ਮੰਡਲ ਦਫ਼ਤਰ ਲੁਧਿਆਣਾ ਦੇ ਖੁੱਲੇ ਪੰਡਾਲ ਵਿੱਚ ਹੋਈ। ਜਿਸ ਵਿੱਚ ਵੱਖ ਵੱਖ ਮੰਡਲ ਕਮੇਟੀਆਂ ਅਤੇ ਸਰਕਲ ਕਮੇਟੀਆਂ ਦੇ ਆਹੁਦੇਦਾਰ ਅਤੇ ਸਰਗਰਮ ਮੈਂਬਰ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਰਜਕਾਰਨੀ ਦੀ ਫੈਸਲੇ ਅਨੁਸਾਰ ਮੁਲਾਜ਼ਮ ਆਗੂ ਮੇਜਰ ਸਿੰਘ ਮੂੰਗਰਾ ਫਾਜ਼ਿਲਕਾ, ਜੰਗ ਸਿੰਘ ਫਤਹਿਗੜ੍ਹ ਸਾਹਿਬ ਅਤੇ ਦਰਸ਼ਨ ਸਿੰਘ ਜਲੰਧਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪਹਿਲੀ ਕਮੇਟੀ ਭੰਗ ਕੀਤੀ ਗਈ ਅਤੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਸੰਧੂ, ਮੁਹਿੰਦਰ ਸਿੰਘ ਧਾਲੀਵਾਲ , ਰਣਧੀਰ ਸਿੰਘ ਚਕਲ ,ਭਜਨ ਸਿੰਘ, ਭਰਪੂਰ ਸਿੰਘ, ਪਵਨ ਕੁਮਾਰ ਆਦਿ ਨੇ ਸੰਬੋਧਨ ਕਰਦਿਆਂ ਪੈਨਸ਼ਨਰਾਂ ਦੇ ਬਣਦੇ ਸੇਵਾ ਲਾਭ ਦੇਣ ਅਤੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇਣ ਅਤੇ ਚਲਦੀਆਂ ਅਪੀਲਾਂ ਦਾ ਸਮਾਂ ਬੰਧ ਨਿਪਟਾਰਾ ਕਰਨ ਤੇ ਸਰਕਾਰ ਤੋਂ ਮੰਗ ਕੀਤੀ।ਇਸ ਮੌਕੇ ਸਰਬਸੰਮਤੀ ਨਾਲ ਕਾਰਜਕਾਰਨੀ ਕਮੇਟੀ ਵੱਲੋ ਤਿਆਰ ਕੀਤੇ ਪੈਨਲ ਅਨੁਸਾਰ ਬਲਵਿੰਦਰ ਸਿੰਘ ਸੰਧੂ ਨੂੰ ਸੂਬਾ ਪ੍ਰਧਾਨ ਅਤੇ ਮੁਹਿੰਦਰ ਸਿੰਘ ਧਾਲੀਵਾਲ ਨੂੰ ਜਨਰਲ ਸਕੱਤਰ ਬਲਵਿੰਦਰ ਕੁਮਾਰ ਸੈਣੀ ਹੁਸ਼ਿਆਰਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਰਛਪਾਲ ਸਿੰਘ ਬਠਿੰਡਾ ਨੂੰ ਸੀਨੀਅਰ ਮੀਤ ਪ੍ਰਧਾਨ , ਸੱਤਪਾਲ ਸਿੰਘ ਜਲੰਧਰ ਸੀਨੀਅਰ ਮੀਤ ਪ੍ਰਧਾਨ , ਭੂਪਿੰਦਰ ਸਿੰਘ ਰੋਪੜ ਮੀਤ ਪ੍ਰਧਾਨ , ਭਜਨ ਸਿੰਘ ਸੰਗਰੂਰ ਮੀਤ ਪ੍ਰਧਾਨ , ਪ੍ਰੇਮ ਚੰਦ ਸ਼ਰਮਾ ਮੋਹਾਲੀ ਮੀਤ ਪ੍ਰਧਾਨ , ਜੰਗ ਸਿੰਘ ਫਤਹਿਗੜ੍ਹ ਸਾਹਿਬ ਮੀਤ ਪ੍ਰਧਾਨ , ਸਤਵੰਤ ਸਿੰਘ ਮੋਹਾਲੀ ਸਹਾਇਕ ਸਕੱਤਰ , ਮਨੋਜ ਕੁਮਾਰ ਨਵਾਂ ਸ਼ਹਿਰ ਵਿੱਤ ਸਕੱਤਰ, ਕਰਮਜੀਤ ਸਿੰਘ ਲੁਧਿਆਣਾ ਸੰਗਠਨ ਸਕੱਤਰ , ਪ੍ਰੇਮ ਚੰਦ ਸ਼ਰਮਾ ਪਟਿਆਲਾ ਕਾਨੂੰਨੀ ਸਲਾਹਕਾਰ, ਦਵਿੰਦਰ ਕੁਮਾਰ ਸੰਗਰੂਰ ਕਾਨੂੰਨੀ ਸਲਾਹਕਾਰ , ਰਣਧੀਰ ਸਿੰਘ ਚਕਲ਼ ਮੌਹਾਲੀ ਚੇਅਰਮੈਨ ਅਤੇ ਜਗਦੀਪ ਸਿੰਘ ਢਿੱਲੋ ਮੋਗਾ ਸਰਪ੍ਰਸਤ ਚੁਣੇ ਗਏ।ਇਸ ਦੌਰਾਨ ਨਵੀਂ ਚੁਣੀ ਕਮੇਟੀ ਨੂੰ ਹਾਜਰ ਸਾਥੀਆਂ ਨੇ ਤਾੜੀਆਂ ਨਾਲ ਪਰਵਾਨ ਕੀਤਾ। ਇਸ ਮੌਕੇ ਅੰਤ ਵਿੱਚ ਨਵੀਂ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਸਮੂਹ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਪੈਨਸ਼ਨਰਾਂ ਦੇ ਬਣਦੇ ਸੇਵਾ ਲਾਭ ਦਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

Related Articles

Leave a Comment