Home » ਸ੍ਰੀ ਹੇਮਕੁੰਟ ਸਕੂਲ ਵਿਖੇ ਰਾਸ਼ਟਰੀ ਯੁਵਕ ਦਿਵਸ ਮਨਾਇਆ

ਸ੍ਰੀ ਹੇਮਕੁੰਟ ਸਕੂਲ ਵਿਖੇ ਰਾਸ਼ਟਰੀ ਯੁਵਕ ਦਿਵਸ ਮਨਾਇਆ

by Rakha Prabh
4 views

ਕੋਟ ਈਸੇ ਖਾਂ/ ਮੋਗਾ (ਗੁਰਪ੍ਰੀਤ ਸਿੰਘ ਸਿੱਧੂ ) ਸਹਾਇਕ ਡਾਇਰੈਕਟਰ ਸ: ਦਵਿੰਦਰ ਸਿੰਘ ਲੋਟੇ ਯੁਵਕ ਸੇਵਾਵਾਂ ਵਿਭਾਗ ਮੋਗਾ ਅਤੇ ਅਤੇ 13 ਪੰਜਾਬ ਬਟਾਲੀਅਨ ਦੇ ਕਮਾਂਡਰ ਅਫਸਰ ਜੀ ਅਰਵਿੰਦਨ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ,ਕੋਟ-ਈਸੇ-ਖਾਂ ਵਿਖੇ ਐੱਨ.ਐੱਸ.ਐੱਸ ਵਲੰਟੀਅਰਜ਼ ਅਤੇ ਐੱਨ.ਸੀ.ਸੀ ਕੈਡਿਟਸ ਦੁਆਰਾ ਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਉਦੇ ਹੋਏ ਕਿਹਾ ਕਿ ਉਹਨਾਂ ਦਾ ਜਨਮ 12 ਜਨਵਰੀ 1863 ਨੂੰ ਕੋਲਕੱਤਾ ਵਿਖੇ ਹੋਇਆਂ। ਸਵਾਮੀ ਵਿਵੇਕਾਨੰਦ ਜੀ ਉਹ ਮਹਾਪੁਰਸ਼ ਸਨ ਜਿਨ੍ਹਾਂ ਨੇ ਸਾਰੀ ਦੁਨੀਆਂ ਵਿੱਚ ਪ੍ਰਭੂ ਪਿਆਰ ਦੇ ਦੌਰੇ ਕੀਤੇ ਅਤੇ ਕਿਹਾ ਕਿ ਈਸ਼ਵਰ ਨਾਲ ਪਿਆਰ ਕਰਨ ਦੇ ਨਾਲ ਸਭ ਮਨੁੱਖਾਂ ਨਾਲ ਵੀ ਪਿਆਰ ਕਰੋ । ਸਾਨੂੰ ਧਰਮ ਦੇ ਪ੍ਰਤੀ ਕੋਈ ਭੇਦ-ਭਾਵ ਨਹੀ ਕਰਨਾ ਚਾਹੀਦਾ ।ਸਭ ਧਰਮਾਂ ਦੇ ਲੋਕ ਬਰਾਬਰ ਹਨ ਸਵਾਮੀ ਜੀ ਇੱਕ ਉੱਚੇ ਅਤੇ ਮਹਾਨ ਵਿਆਕਤੀ ਸਨ ।ਆਪ ਨੇ ਭਾਰਤ ,ਅਮਰੀਕਾ ,ਯੂਰਪ ਅਤੇ ਇੰਗਲੈਂਡ ਵਿੱਚ ਮਨੁੱਖੀ ਪਿਆਰ ਅਤੇ ਸ਼ਾਤੀ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਸਿੱਧੇ ਰਾਸਤੇ ਪਾਇਆਂ। ਸਕੂਲ ਵਿੱਚ ਬੱਚਿਆਂ ਵੱਲੋਂ ਸਵਾਮੀ ਜੀ ਦੇ ਪੋਸਟਰ ਮੇਕਿੰਗ ਅਤੇ ਭਾਸ਼ਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬੱਚਿਆਂ ਨੇ ਵੱਧ-ਚੜ੍ਹ ਕੇ ਭਾਗ ਲਿਆ ਅਤੇ ਦੱਸਿਆਂ ਕਿ ਕਿਸ ਤਰ੍ਹਾਂ ਸਵਾਮੀ ਜੀ ਵੱਲੋਂ ਵਿਦੇਸ਼ੀ ਦੋਰੇ ਕਰਕੇ ਲੋਕਾਂ ਨੂੰ ਸ਼ਾਤੀ ਨਾਲ ਮਿਲ-ਜੁਲ ਕੇ ਰਹਿਣ ਦਾ ਪ੍ਰਚਾਰ ਕੀਤਾ। ਇਸ ਮੋਕੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਕਿਹਾ ਕਿ ਸਾਨੂੰ ਸਵਾਮੀ ਜੀ ਤਰ੍ਹਾਂ ਬਣਨਾ ਚਾਹੀਦਾ ਹੈ ਅੇ ਧਰਮ ਪ੍ਰਤੀ ਕੋਈ ਭੇਦ-ਭਾਵ ਨਾ ਕਰਕੇ ਮਿਲ-ਜੁਲ ੇ ਰਹਿਣਾ ਚਾਹੀਦਾ ਹੈ । ਇਸ ਮੌਕੇ ਪ੍ਰੋਗਰਾਮ ਅਫ਼ਸਰ ਅਮੀਰ ਸਿੰਘ ਅਤੇ ਸੁਰਿੰਦਰ ਕੌਰ ਹਾਜ਼ਰ ਸਨ।

Related Articles

Leave a Comment