Home ਦੇਸ਼ ਐਸਐਸਪੀ ਹਰਮਨਦੀਪ ਸਿੰਘ ਹੰਸ ਦੀ ਮਹਿੰਨਤ ਨਾਲ ਮੋਹਾਲੀ ਵਿੱਚ ਤੇਜ਼ੀ ਨਾਲ ਘਟਿਆ ਅਪਰਾਧ: ਨਿਸ਼ਾਂਤ ਸ਼ਰਮਾ

ਐਸਐਸਪੀ ਹਰਮਨਦੀਪ ਸਿੰਘ ਹੰਸ ਦੀ ਮਹਿੰਨਤ ਨਾਲ ਮੋਹਾਲੀ ਵਿੱਚ ਤੇਜ਼ੀ ਨਾਲ ਘਟਿਆ ਅਪਰਾਧ: ਨਿਸ਼ਾਂਤ ਸ਼ਰਮਾ

ਗੈਂਗਸਟਰਾਂ, ਬਦਮਾਸ਼ਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਲੈ ਰਹੇ ਨੇ ਵੱਡਾ ਐਕਸ਼ਨ : ਲਖਵੀਰ ਵਰਮਾ

by Rakha Prabh
0 views
ਹੁਸ਼ਿਆਰਪੁਰ 22 ਜੁਲਾਈ  (ਤਰਸੇਮ ਦੀਵਾਨਾ ) ਸ਼ਿਵ ਸੈਨਾ ਹਿੰਦ ਵਲੋਂ  ਇੱਕ ਵਿਸ਼ੇਸ਼ ਮੀਟਿੰਗ ਕੀਤੀ  ਗਈ ਮੀਟਿੰਗ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉੱਤਰ ਭਾਰਤ ਦੇ ਪ੍ਰਧਾਨ ਲਖਵੀਰ ਵਰਮਾ, ਮੀਡੀਆ ਸਲਾਹਕਾਰ ਰਾਜਿੰਦਰ ਧਾਰੀਵਾਲ ਲੀਗਲ ਸੈੱਲ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੇਤਨ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਮੋਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਦੀ ਸਰਾਹਣਾ ਕਰਦਿਆਂ ਕਿਹਾ ਕਿ ਜਦੋਂ ਤੋਂ ਐਸਐਸਪੀ ਹੰਸ ਨੇ ਮੋਹਾਲੀ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਦੋਂ ਤੋਂ ਇੱਥੇ ਅਪਰਾਧ ਦੀ ਦਰ ਤੇਜ਼ੀ ਨਾਲ ਘੱਟਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਪੰਜਾਬ ਦਾ ਉਹ ਜ਼ਿਲਾ ਹੈ ਜਿੱਥੇ ਹੋਰ ਜ਼ਿਲਿਆਂ ਦੀ ਤੁਲਨਾ ਵਿੱਚ ਅਪਰਾਧ ਵੱਧੇ ਪੱਧਰ ‘ਤੇ ਘਟਿਆ ਹੈ। ਉਨ੍ਹਾਂ ਕਿਹਾ ਕਿ ਐਸਐਸਪੀ ਹਰਮਨਦੀਪ ਸਿੰਘ ਹੰਸ ਜਿਸ ਵੀ ਜ਼ਿਲੇ ‘ਚ ਡਿਊਟੀ ਕਰਦੇ ਹਨ, ਉੱਥੇ ਸੱਟੇਬਾਜ਼ਾਂ, ਨਸ਼ਾ ਤਸਕਰਾਂ, ਤੇ ਗੁੰਡਾ ਤੱਤਾਂ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਅਧਿਕਾਰੀ ਕਿਸੇ ਅਪਰਾਧੀ ਨੂੰ ਬਖ਼ਸ਼ਦੇ ਨਹੀਂ। ਉਨ੍ਹਾਂ ਕਿਹਾ ਕਿ ਹੰਸ ਨੇ ਪਿਛਲੇ ਜ਼ਿਲਿਆਂ ‘ਚ ਵੀ ਵੱਡੇ ਕੇਸ ਹੱਲ ਕੀਤੇ ਹਨ ਅਤੇ ਨਸ਼ਾ ਵਿਰੁੱਧ ਮੁਹਿੰਮ ਵਿੱਚ ਅਹਮ ਭੂਮਿਕਾ ਨਿਭਾਈ ਹੈ। ਹੁਣ ਮੁਹਾਲੀ ‘ਚ ਵੀ ਉਨ੍ਹਾਂ ਨੇ ਕਈ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਹੈ।ਉਨ੍ਹਾਂ ਕਿਹਾ ਕਿ ਹੰਸ ਨੇ ਕਈ ਸਖਤ ਕਦਮ ਚੁੱਕ ਕੇ ਨਸ਼ਾ ਵਿਰੋਧੀ ਅਭਿਆਨ ਨੂੰ ਤੇਜ਼ ਕੀਤਾ ਹੈ। ਜਿਸ ਕਰਕੇ ਬਹੁਤ ਸਾਰੇ ਨਸ਼ਾ ਤਸਕਰਾਂ ਦੀ ਹਿੱਕ ਟੁੱਟੀ ਹੈ। ਇਸ ਮੌਕੇ ਲਖਵੀਰ ਵਰਮਾ, ਰਾਜਿੰਦਰ ਧਾਰੀਵਾਲ ਅਤੇ ਐਡਵੋਕੇਟ ਕੇਤਨ ਸ਼ਰਮਾ ਨੇ ਕਿਹਾ ਕਿ ਚੋਰੀ, ਲੁੱਟਪਾਟ ਆਦਿ ਦੇ ਅਪਰਾਧੀਆਂ ‘ਚ ਵੀ ਐਸਐਸਪੀ ਦੇ ਖ਼ੌਫ਼ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ  ਉਨ੍ਹਾਂ ਕਿਹਾ ਕਿ ਸਕੂਲ ਤੇ ਕਾਲਜ ਜਾਂਦੀਆਂ ਕੁੜੀਆਂ ਨੂੰ ਛੇੜਨ ਵਾਲੇ ਲੜਕਿਆਂ ਉੱਤੇ ਵੀ ਐਸਐਸਪੀ ਦੇ ਹੁਕਮਾਂ ਅਨੁਸਾਰ ਸਖ਼ਤੀ ਨਾਲ ਨਕੇਲ ਪਾਈ ਜਾ ਰਹੀ ਹੈ, ਜੋ ਕਿ ਬੇਹੱਦ ਸਰਾਹਣਯੋਗ ਕੰਮ ਹੈ। ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਸਾਨੂੰ ਪੂਰਾ ਭਰੋਸਾ ਹੈ ਕਿ ਐਸਐਸਪੀ ਹੰਸ ਮੋਹਾਲੀ ‘ਚ ਜੁਰਮ ਦੇ ਗ੍ਰਾਫ ਨੂੰ ਹੋਰ ਵੀ ਤੇਜ਼ੀ ਨਾਲ ਘਟਾਉਣਗੇ। ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹੇ ਵਿਚ ਠੱਗ ਟਰੈਵਲ ਏਜੰਟ, ਜੁਆਰੀ, ਗੁੰਡੇ, ਲੁਟੇਰੇ, ਤੇ ਸੱਟਾ ਖਿਲਾਫ਼ ਕਾਲਾ ਕਾਰੋਬਾਰ ਕਰਨ ਵਾਲਿਆਂ ਦੀ ਖੈਰ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਇਹ ਜੁਆਰੀਆਂ ਵੱਲੋਂ ਖਾਸ ਕਰਕੇ ਤਿਉਹਾਰਾਂ ‘ਚ ਗਰੀਬਾਂ ਨੂੰ ਲਾਲਚ ਦੇ ਕੇ ਸੱਟੇ ਦੇ ਦਲਦਲ ‘ਚ ਫਸਾਇਆ ਜਾਂਦਾ ਹੈ, ਪਰ ਐਸਐਸਪੀ ਹੰਸ ਦੀ ਕਾਰਵਾਈ ਕਾਰਨ ਹੁਣ ਉਹ ਆਪਣੇ ਮਨਸੂਬਿਆਂ ‘ਚ ਕਾਮਯਾਬ ਨਹੀਂ ਹੋਣਗੇ।
ਉਨ੍ਹਾਂ ਆਖਿਆ ਕਿ ਐਸਐਸਪੀ ਹੰਸ ਦੀ ਵਧੀਆ ਕਾਰਗੁਜ਼ਾਰੀ ਕਰਕੇ ਜਿੱਥੇ ਵੀ ਉਹ ਰਹੇ ਹਨ, ਉੱਥੇ ਅਪਰਾਧ ਘਟੇ ਹਨ। ਕਤਲ, ਲੁੱਟ, ਡਕੈਤੀ ਆਦਿ ਵਾਂਗ ਸੰਘਣੇ ਜੁਰਮ ਵੀ ਘੱਟ ਹੋਏ ਹਨ।
ਉਨ੍ਹਾਂ ਆਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਐਸਐਸਪੀ ਹੰਸ ਅੱਗੇ ਵੀ ਇੰਨੇ ਹੀ ਮੁਸਤੇਦੀ ਨਾਲ ਆਪਣਾ ਫਰਜ਼ ਨਿਭਾਉਂਦੇ ਰਹਿਣਗੇ ਅਤੇ ਜਨਤਾ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਕੇ ਹੱਲ ਕਰਦੇ ਰਹਿਣਗੇ।

Related Articles

Leave a Comment