Home ਪੰਜਾਬ ਮੱਲਾਂ ਵਾਲਾ ‘ਚ ਹੋ ਰਹੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦੇ ਮੱਦੇ ਨਜ਼ਰ ਨਗਰ ਪੰਚਾਇਤ ਹੋਈ ਮੀਟਿੰਗ

ਮੱਲਾਂ ਵਾਲਾ ‘ਚ ਹੋ ਰਹੀਆਂ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਦੇ ਮੱਦੇ ਨਜ਼ਰ ਨਗਰ ਪੰਚਾਇਤ ਹੋਈ ਮੀਟਿੰਗ

-ਚੋਰੀਆਂ ਨੂੰ ਟਰੇਸ ਕਰ ਸਖਤ ਕਾਰਵਾਈ ਦੇ ਅੰਦੇਸ਼- ਮਹਾਬੀਰ ਸੰਧੂ

by gpsingh
164 views

ਮੱਲਾਂ ਵਾਲਾ ਖਾਸ -( ਰੋਸ਼ਨ ਲਾਲ ਮਨਚੰਦਾ )-

ਜੀਰਾ ਹਲਕੇ ਦੇ ਅਧੀਨ ਕਸਬਾ ਮੱਲਾਂ ਵਾਲਾ ਖਾਸ ‘ਚ ਰਾਤ ਸਮੇਂ ਹੋ ਰਹੀਆ ਚੋਰੀਆਂ ਦੇ ਮੱਦੇ ਨਜ਼ਰ ਆਪ ਯੂਥ ਆਗੂ ਮਹਾਬੀਰ ਸੰਧੂ ਦੀ ਅਗਵਾਈ ਵਿੱਚ ਸਮੂਹ ਮੱਲਾਂ ਵਾਲਾ ਦੇ ਦੁਕਾਨਦਾਰ ਨਾਲ ਸੰਬੰਧਿਤ ਕਈ ਯੂਨੀਅਨ ਆਗੂਆਂ ਨਾਲ ਮੀਟਿੰਗ ਕੀਤੀ ਗਈ
ਇਸ ਮੌਕੇ ਪ੍ਰਧਾਨ ਮਹਾਬੀਰ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਤ ਸਮੇਂ ਹੋ ਰਹੀਆਂ ਚੋਰੀਆਂ ਨੂੰ ਰੋਕਣ ਲਈ ਜਿੱਥੇ ਥਾਣਾ ਮੁੱਖੀ ਮੱਲਾਂਵਾਲਾ ਸ੍ਰ ਗੁਰਪ੍ਰੀਤ ਸਿੰਘ ਜੀ ਨੂੰ ਰਾਤ ਸਮੇਂ ਪੈਟਰੋਲਿੰਗ ਵਧਾਉਣ ਦੀ ਅਪੀਲ ਕੀਤੀ ਹੈ ਉੱਥੇ ਸਮੂਹ ਦੁਕਾਨਦਾਰ ਯੂਨੀਅਨ ਨਾਲ ਵੀ ਮੀਟਿੰਗ ਕੀਤੀ ਗਈ ਹੈ ਸਮੂਹ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਉਹਨਾਂ ਵੱਲੋਂ ਕਮੇਟੀ ਅਧੀਨ ਚੌਕੀਦਾਰਾਂ ਨੂੰ ਰੱਖਣ ਦੀ ਮੰਗ ਰੱਖੀ ਗਈ ਹੈ ਜਿਸ ਸਬੰਧੀ ਉਨ੍ਹਾਂ ਨੂੰ ਕਮੇਟੀ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਇਸ ਮੌਕੇ ਮਹਾਬੀਰ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਨਰੇਸ਼ ਕਟਾਰੀਆ ਜੀ ਅਤੇ ਉਨਾਂ ਦੇ ਸਪੁੱਤਰ ਯੂਥ ਆਗੂ ਸ਼ੰਕਰ ਕਟਾਰੀਆ ਜੀ ਨੇ ਵੀ ਹਲਕੇ ਅੰਦਰ ਹੋ ਰਹੀਆਂ ਵਧੀਕੀਆਂ ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਸਬੰਧੀ ਫਿਕਰ ਜਿਤਾਇਆ ਹੈ ਜਿਸ ਸੰਬੰਧਿਤ ਉਹਨਾਂ ਵੱਲੋਂ ਵੀ ਹਲਕੇ ਨਾਲ ਸੰਬੰਧਿਤ ਅਤੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਚੋਰੀਆਂ ਟ੍ਰੇਸ ਕਰ ਚੋਰਾਂ ਖਿਲਾਫ ਸਖ਼ਤ ਕਾਰਵਾਈ ਦਾ ਹੁਕਮ ਦਿੱਤਾ ਹੈ

Related Articles

Leave a Comment