ਮੋਗਾ/ਕੋਟ ਈਸੇ ਖਾਂ (ਗੁਰਪ੍ਰੀਤ ਸਿੰਘ ਸਿੱਧੂ)
ਸਥਾਨਿਕ ਸ਼ਹਿਰ ਦੀ ਨਾਮੀ ਵਿਦਿਅਕ ਸੰਸਥਾ ਕੈਂਬਰਿਜ ਕਾਨਵੈਂਟ ਸਕੂਲ ਕੋਟ ਈਸੇ ਖਾਂ ਦਾ ਸਲਾਨਾ ਇਨਾਮ ਵੰਡ ਸਮਾਗਮ ( ਅਸ਼ੀਰਵਾਦ ਦਾ ਬਲੇਸਿੰਗ)
ਕਰਵਾਇਆ ਗਿਆ, ਜੋ ਅਮਿੱਟ ਯਾਦਾਂ ਸੰਪੰਨ ਹੋਇਆ। ਇਸ ਮੌਕੇ ਸਮਾਗਮ ਦਾ ਆਰੰਭ ਧਾਰਮਿਕ ਰਸਮਾਂ ਨਾਲ ਹੋਇਆ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਗਿੱਧਾ ਭੰਗੜਾ ਕੋਰਿਓਗ੍ਰਾਫੀ , ਸਕਿਟਾਂ, ਰਾਜਸਥਾਨੀ ਡਾਂਸ, ਫੋਕ ਡਾਂਸ ਅਤੇ ਹੋਰ ਬਹੁਤ ਸਾਰੇ ਮੋਟੀਵੇਸ਼ਨਲ ਡਾਂਸ ਪਰਫੋਰਮੈਂਸ ਆਦਿ ਦੀ ਜ਼ਬਰਦਸਤ ਪੇਸ਼ਕਾਰੀ ਕੀਤੀ।ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਸ ਹਲਕਾ ਵਿਧਾਇਕ ਧਰਮਕੋਟ ਦੇ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਢੋਸ,ਡੀ ਐਸ ਪੀ ਸ਼੍ਰੀ ਰਮਨਦੀਪ ਸਿੰਘ, ਐਸ ਐਚ ਓ ਮੈਡਮ ਸੁਨੀਤਾ ਰਾਣੀ , ਬਲਾਕ ਸਿੱਖਿਆ ਅਫ਼ਸਰ ਕੰਚਨ ਬਾਲਾ ,ਗੁਰਮੀਤ ਮੁਖੀਜਾ ਪ੍ਰਧਾਨ ਨਗਰ ਕੌਂਸਲ ਧਰਮਕੋਟ,ਡਿਪਟੀ ਡੀ.ਈ.ਓ ਗੁਰਦਿਆਲ ਸਿੰਘ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਟੇਟ ਐਵਾਰਡ ਐਵਾਰਡੀ ਲੈਕਚਰਾਰ ਪਲਵਿੰਦਰ ਸਿੰਘ ,
ਸ਼੍ਰੀਮਤੀ ਜਸਵੀਰ ਕੌਰ ਜੀ.ਪੀ.ਐਸ. ਦੌਲੇਵਾਲਾ , ਸਵਰਨਜੀਤ ਸਿੰਘ ਸੱਗੂ ਸੀ.ਐਚ.ਟੀ. ਮਾਹਲ, ਸਤਵੰਤ ਸਿੰਘ ਸਿੱਧੂ ਕੌਂਸਲਰ , ਬਿਕਰਮਜੀਤ ਸ਼ਰਮਾ , ਸੁਰਿੰਦਰ ਕੁਮਾਰ ਸਚਦੇਵਾ, ਸਵਰਾਜ ਸਿੰਘ ਢਿੱਲੋ ਸਰੰਪਚ ਗਲੋਟੀ ,ਚਰਨਜੀਤ ਸਿੰਘ ਸਾਬਕਾ ਸਰੰਪਚ ਗਲੋਟੀ, ਰਣਧੀਰ ਸਿੰਘ ਸਰਪੰਚ ਘਲੋਟੀ ਖੁਰਦ, ਦਵਿੰਦਰ ਸਿੰਘ ਸੰਧੂ ਮੈਬਰ ਪੰਚਾਇਤ ਗਲੋਟੀ ਆਦਿ ਸ਼ਾਮਿਲ ਹੋਏ। ਉਥੇ ਸਮਾਗਮ ਵਿੱਚ ਬੱਚਿਆਂ ਦੇ ਮਾਪਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਪ੍ਰੋਗਰਾਮ ਦੀ ਪ੍ਰਸੰਸਾ ਕੀਤੀ।ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ ਸੰਜੇ ਚੁੱਘ, ਪ੍ਰਿੰਸੀਪਲ ਗੁਰਵਿੰਦਰ ਸਿੰਘ, ਸਕੂਲ ਮੈਨੇਜਿੰਗ ਕਮੇਟੀ ਮੈਂਬਰ ਮਨਦੀਪ ਮਾਲੜਾ, ਸੰਦੀਪ ਮਾਲੜਾ ,ਮੈਡਮ ਕਾਜਲ ਮਾਲੜਾ , ਮਹਿਕ ਮਾਲੜਾ ਆਦਿ ਨੇ ਆਈਆ ਸ਼ਖਸ਼ੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
