Home ਪੰਜਾਬ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ 60, ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪੰਜਾਬ ਨੈਸ਼ਨਲ ਬੈਂਕ ਦੇ ਸਹਿਯੋਗ ਨਾਲ 60, ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ

by gpsingh
34 views

ਜ਼ੀਰਾ/ ਫਿਰੋਜ਼ਪੁਰ (ਗੁਰਪ੍ਰੀਤ ਸਿੰਘ ਸਿੱਧੂ)

ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਜ਼ੀਰਾ ਵੱਲੋਂ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਜ਼ੀਰਾ ਦੇ ਸਹਿਯੋਗ ਨਾਲ ਸਾਂਝੇ ਯਤਨਾਂ ਸਦਕਾ ਭਵਿਪ ਬ੍ਰਾਂਚ ਜ਼ੀਰਾ ਪ੍ਰਧਾਨ ਅਨਿਲ ਬਜਾਜ ਦੀ ਪ੍ਰਧਾਨਗੀ ਹੇਠ ਸਰਕਾਰੀ ਮਿਡਲ ਸਕੂਲ ਮਨਸੂਰ ਦੇਵਾ ਵਿਖੇ ਵਿਦਿਆਰਥੀ ਮਿਲਣੀ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਸਤਿੰਦਰ ਸਚਦੇਵਾ ਅਤੇ ਬ੍ਰਾਂਚ ਮੈਨੇਜਰ ਭੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਲੋੜਵੰਦ 60 ਵਿਦਿਆਰਥੀਆਂ ਨੂੰ ਗਰਮ ਜੰਰਸੀਆ ਵੰਡੀਆਂ ਗਈਆਂ। ਇਸ ਮੌਕੇ ਸਰਕਾਰੀ ਮਿਡਲ ਸਕੂਲ ਮਨਸੂਰ ਦੇਵਾ ਦੇ ਮੁਖੀ ਅਰਵਿੰਦ ਸਿੰਘ ਨੇ ਆਏਂ ਮਹਿਮਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਭਾਰਤ ਵਿਕਾਸ ਪ੍ਰੀਸ਼ਦ ਅਤੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਜ਼ੀਰਾ ਦਾ ਧੰਨਵਾਦ ਕਰਦੇ ਹਨ, ਜੋ ਹਮੇਸ਼ਾ ਸਮੇਂ ਸਮੇਂ ਸਿਰ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦਾ ਸਹਾਰਾ ਬਣ ਕੇ ਸਿਖਿਅਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਜ਼ੀਰਾ ਦੇ ਮੈਨੇਜਰ ਭੁਪਿੰਦਰ ਸਿੰਘ, ਚਰਨਜੀਤ ਸਿੰਘ,ਮੈਡਮ ਸ਼ਲਿਨੀ,
ਗੁਰਬਖਸ਼ ਵਿੱਜ ਕੈਸ਼ੀਅਰ , ਨੀਰਜ਼ ਸ਼ਰਮਾ, ਸੁਖਦੇਵ ਸਿੰਘ ਵਿੱਜ ਅਡਵਾਈਜ਼ਰ,  ਚਰਨਪ੍ਰੀਤ ਸਿੰਘ ਸੋਨੂੰ ਮੀਤ ਪ੍ਰਧਾਨ,ਤਰਸੇਮ ਲਾਲ ਜੇਨੇਜਾ, ਰਾਮ ਪ੍ਰਕਾਸ਼ , ਮਨਮੋਹਨ ਸਿੰਘ ਗੁਜਰਾਲ,ਵਿਜੇ ਮੋਂਗਾ, ਮਾਸਟਰ ਹਰਭਜਨ ਸਿੰਘ ,ਮੁੱਖ ਅਧਿਆਪਕ ਅਰਵਿੰਦਰ ਸਿੰਘ, ਅਧਿਆਪਕ ਨੀਰਜ ਸ਼ਰਪਤੀ ਆਦਿ ਹਾਜ਼ਰ ਸਨ।

Related Articles

Leave a Comment