ਫਿਰੋਜ਼ਪੁਰ/ ਮੱਲਾਂਵਾਲਾ ਖਾਸ , 6 ਫਰਵਰੀ ( ਰੋਸ਼ਨ ਲਾਲ ਮਨਚੰਦਾ ) :- ਸ਼ਹੀਦ ਸ੍ਰ ਸ਼ਾਮ ਸਿੰਘ ਅਟਾਰੀ ਐਜੂਕੇਸ਼ਨ ਅਧੀਨ ਚੱਲ ਰਹੀ ਸੰਸਥਾ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਸਭਰਾ ਵੱਲੋਂ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਅੰਤਰ ਸਕੂਲ ਗੁਰਮਿਤ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਇਲਾਕੇ ਦੋ ਦਰਜਨ ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਕਵਿਤਾ ,ਕਵੀਸ਼ਰੀ ਢਾਡੀ ਵਾਰਾਂ, ਸ਼ਬਦ ਗਾਇਨ ਗੁਰਬਾਣੀ ਕੰਠ, ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕਰਵਾਏ ਮੁਕਾਬਲਿਆਂ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਖਾਲਸਾ ਸਕੂਲ ਦੇ ਵਿਦਿਆਰਥੀ ਅਮਰੀਨ ਕੌਰ ਨੇ ਕਵਿਤਾ ਮੁਕਾਬਲੇ ਵਿਚ ਪਹਿਲਾ ਸਥਾਨ, ਗਗਨਦੀਪ ਸਿੰਘ ਨੇ ਕਵਿਤਾ ਮੁਕਾਬਲੇ ਵਿੱਚ ਤੀਸਰਾ ਸਥਾਨ, ਗੁਰਜਾਪ ਸਿੰਘ ਨੇ ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲਾ ਸਥਾਨ, ਸਿਮਰਨਪ੍ਰੀਤ ਕੌਰ ਨੇ ਗੁਰਬਾਣੀ ਕੰਠ ਮੁਕਾਬਲਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ। ਇਸ ਮੌਕੇ ਪਹਿਲੇ ਦਰਜੇ ਦੇ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਇਨਾਮ ਤੇ ਸੁਖਬੀਰ ਸਿੰਘ ਉਪਦੇਸ਼ ਸਿੰਘ ਜਰਮਨਪ੍ਰੀਤ ਸਿੰਘ ਗੁਰਤਾਜ ਸਿੰਘ ਨੂੰ ਗੁਰਬਾਣੀ ਕੰਠ ਵਿੱਚੋਂ ਵਿਸ਼ੇਸ਼ ਇਨਾਮ ਦਿੱਤੇ ਗਏ। ਉਥੇ ਹਰਮਨਪ੍ਰੀਤ ਕੌਰ ਤੇ ਉਸ ਦੀਆਂ ਸਾਥਣਾ ਨੇ ਦੂਸਰਾ ਦਰਜਾ ਸ਼ਬਦ ਗਾਇਨ ਮੁਕਾਬਲੇ ਵਿੱਚ ਤੀਸਰਾ ਸਥਾਨ ਸ਼ੁਭਦੀਪ ਸਿੰਘ ਤੇ ਸਾਥੀਆਂ ਨੇ ਦਰਜਾ ਪਹਿਲਾ ਸ਼ਬਦ ਗਾਇਨ ਮੁਕਾਬਲੇ ਵਿੱਚ ਦੂਸਰਾ ਸਥਾਨ ਗੁਰਮਾਣਕ ਸਿੰਘ ਨੇ ਦਸਤਾਰ ਮੁਕਾਬਲਾ( ਸੀਨੀਅਰ ਗਰੁੱਪ) ਵਿੱਚੋ ਪਹਿਲਾ ਸਥਾਨ ਨਵਦੀਪ ਸਿੰਘ ਨੇ ਦਸਤਾਰ ਮੁਕਾਬਲਾ( ਜੂਨੀਅਰ ਗਰੁੱਪ ਵਿੱਚ ਤੀਸਰਾ ਸਥਾਨ ਗੁਰਜੀਤ ਸਿੰਘ ਦੁਮਾਲਾ ਮੁਕਾਬਲਾ (ਜੂਨੀਅਰ ਗਰੁੱਪ )ਵਿੱਚੋ ਪਹਿਲਾ ਸਥਾਨ ਅਰਸ਼ਦੀਪ ਕੌਰ ਨੂੰ ਦੁਮਾਲਾ ਮੁਕਾਬਲੇ ਵਿੱਚੋਂ ਵਿਸ਼ੇਸ਼ ਇਨਾਮ ਗੁਰਵੀਰ ਕੌਰ ਤੇ ਸਾਥਣ ਕਵੀਸ਼ਰੀ ਮੁਕਾਬਲੇ (ਗਰੁੱਪ ਜੂਨੀਅਰ) ਵਿੱਚੋਂ ਦੂਸਰਾ ਸਥਾਨ ਦਵਿੰਦਰ ਸਿੰਘ ਤੇ ਸਾਥੀਆਂ ਨੇ ਕਵੀਸ਼ਰੀ ਮੁਕਾਬਲੇ (ਗਰੁੱਪ ਸੀਨੀਅਰ )ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੰਸਥਾ ਦੇ ਸਰਪ੍ਰਸਤ ਸੰਤ ਬਾਬਾ ਸ਼ਿੰਦਰ ਸਿੰਘ ਜੀ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਸਾਰੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਇਹਨਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਸਰਟੀਫਿਕੇਟ ਸਨਮਾਨ ਚਿੰਨ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਪ੍ਰਿੰਸੀਪਲ ਸਰਦਾਰ ਇਕਬਾਲ ਸਿੰਘ ਵਾਈਸ ਪ੍ਰਿੰਸੀਪਲ ਸਰਦਾਰ ਬਚਿੱਤਰ ਸਿੰਘ ਵੱਲੋਂ ਸਾਰੇ ਪ੍ਰੋਗਰਾਮ ਦੀ ਸਲਾਘਾ ਕੀਤੀ ਗਈ। ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਇਹ ਸੰਸਥਾ ਦੀ ਐਜੂਕੇਸ਼ਨ ਡਾਇਰੈਕਟਰ ਸਰਦਾਰ ਮਨਮੋਹਨ ਸਿੰਘ ਛੀਨਾ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ ਉਹਨਾਂ ਦੇ ਨਾਲ ਗਿਆਨੀ ਆਤਮਾ ਸਿੰਘ , ਭਾਈ ਕੁਲਦੀਪ ਸਿੰਘ, ਬਾਬਾ ਜੋਗਿੰਦਰ ਸਿੰਘ ਤੇ ਬਾਬਾ ਭੁਪਿੰਦਰ ਸਿੰਘ ਦਾ ਵਿਸ਼ੇਸ਼ ਤੌਰ ਤੇ ਯੋਗਦਾਨ ਰਿਹਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸਨ।
28
