ਜ਼ੀਰਾ/ ਫਿਰੋਜ਼ਪੁਰ (ਜੀ ਐਸ ਸਿੱਧੂ) ਸੀ ਆਈ ਐਸ ਸੀ ਈ
ਮੋਗਾ ਜ਼ੋਨ ਸਕੇਟਿੰਗ ਟੂਰਨਾਮੈਂਟ, ਜੋ ਬੀਤੇ ਦਿਨਾਂ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਆਯੋਜਿਤ ਕੀਤਾ ਗਿਆ, ਵਿੱਚ ਐਮਬਰੋਜ਼ੀਅਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।
ਅੰਡਰ-11 ਲੜਕੀਆ ਵਰਗ ਵਿੱਚ ਨਿਰਮਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਮਗਾ ਜਿੱਤਿਆ। ਅੰਡਰ-19 ਲੜਕੀਆ ਵਿੱਚ ਗੁਰਵੀਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਇਸ ਤੋਂ ਇਲਾਵਾ ਪਲਕਪ੍ਰੀਤ ਕੌਰ ਅਤੇ ਨਵਜੋਤ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ।
ਅੰਡਰ-19 ਲੜਕਿਆ ਵਿੱਚ ਗੁਰਸ਼ਾਨ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਪ੍ਰਾਪਤ ਕੀਤਾ
ਇਸ ਸ਼ਾਨਦਾਰ ਪ੍ਰਦਰਸ਼ਨ ਦੇ ਨਤੀਜੇ ਵਜੋਂ ਅੰਡਰ-19 ਲੜਕੇ ਅਤੇ ਲੜਕੀਆ ਦੀ ਟੀਮ ਰੀਜਨਲ ਲੈਵਲ ਮੁਕਾਬਲਿਆਂ ਲਈ ਚੁਣੀ ਗਈ ਹੈ। ਚੁਣੇ ਗਏ ਵਿਦਿਆਰਥੀਆਂ ਵਿੱਚ ਗੁਰਸ਼ਨ ਸਿੰਘ, ਗੁਰਵੀਰ ਕੌਰ, ਪਲਕਪ੍ਰੀਤ ਕੌਰ ਅਤੇ ਨਵਜੋਤ ਕੌਰ ਸ਼ਾਮਲ ਹਨ। ਇਹ ਪ੍ਰਾਪਤੀਆਂ ਸਕੂਲ ਦੇ ਵਿਦਿਆਰਥੀਆਂ ਦੀ ਮਹਿਨਤ, ਕੋਚਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਪ੍ਰਤੀਕ ਹਨ। ਚੇਅਰਮੈਨ ਸਰਦਾਰ ਸਤਨਾਮ ਸਿੰਘ ਬੁੱਟਰ ਨੇ ਕਿਹਾ ਕਿ “ਸਾਡੇ ਬੱਚਿਆਂ ਦੀ ਇਹ ਪ੍ਰਾਪਤੀ ਸਿਰਫ਼ ਤਮਗਿਆਂ ਤੱਕ ਸੀਮਿਤ ਨਹੀਂ, ਸਗੋਂ ਇਹ ਉਨ੍ਹਾਂ ਦੀ ਅਨੁਸ਼ਾਸਨ, ਹੌਂਸਲੇ ਅਤੇ ਲਗਨ ਦਾ ਪ੍ਰਤੀਕ ਹੈ। ਮੈਂ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚਿੰਗ ਸਟਾਫ ਨੂੰ ਦਿਲੋਂ ਵਧਾਈ ਦਿੰਦਾ ਹਾਂ। ਐਮਬਰੋਜ਼ੀਅਲ ਦਾ ਹਰ ਵਿਦਿਆਰਥੀ ਇਨ੍ਹਾਂ ਪ੍ਰਾਪਤੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿੱਚ ਉੱਚਾਈਆਂ ਨੂੰ ਛੂਹੇਗਾ।”

ਪ੍ਰਿੰਸੀਪਲ ਸ਼੍ਰੀ ਤੇਜ ਸਿੰਘ ਠਾਕੁਰ ਨੇ ਦੱਸਿਆ ਕਿ “ਸਾਡੇ ਵਿਦਿਆਰਥੀਆਂ ਨੇ ਸੀ ਆਈ ਐਸ ਸੀ ਈ ਮੋਗਾ ਜ਼ੋਨ ਵਿੱਚ ਜੋ ਉਪਲਬਧੀਆਂ ਹਾਸਲ ਕੀਤੀਆਂ ਹਨ, ਉਹ ਸਾਡੀ ਲਗਾਤਾਰ ਮਿਹਨਤ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹਨ। ਅਸੀਂ ਬੱਚਿਆਂ ਨੂੰ ਸਿਰਫ਼ ਅਕਾਦਮਿਕ ਨਹੀਂ, ਸਗੋਂ ਖੇਡਾਂ ਵਿੱਚ ਵੀ ਉੱਚ ਦਰਜੇ ਤੱਕ ਪਹੁੰਚਾਉਣ ਲਈ ਪ੍ਰਤੀਬੱਧ ਹਾਂ। ਮੈਂ ਸਾਰੇ ਜੇਤੂਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਰੀਜਨਲ ਲੈਵਲ ‘ਤੇ ਵੀ ਐਸਾ ਹੀ ਸ਼ਾਨਦਾਰ ਪ੍ਰਦਰਸ਼ਨ ਕਰਨਗੇ।” ਇਸ ਮੌਕੇ ਤੇ ਕੁਆਰਡੀਨੇਟਰ ਮਿਸ ਰੀਨਾ ਠਾਕੁਰ,ਮਿਸਟਰ ਸੁਰਿੰਦਰ ਕਟੋਚ, ਮਿਸਟਰ ਦਵਿੰਦਰ, ਮਿਸ ਅਨੁਪਮਾ ਠਾਕੁਰ ਅਤੇ ਡੀ ਪੀ ਸੰਜੇ ਭਾਰਦਵਾਜ , ਰੇਣੂਕਾ ਠਾਕੁਰ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ ਅਤੇ ਰਮਨਦੀਪ ਕੌਰ ਵੀ ਹਾਜ਼ਰ ਸਨ
