Home ਪੰਜਾਬ ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਯੋਗ ਕੈਂਪ 21 ਜੂਨ ਨੂੰ ਲਗਾਉਣ ਦਾ ਫੈਸਲਾ

ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਯੋਗ ਕੈਂਪ 21 ਜੂਨ ਨੂੰ ਲਗਾਉਣ ਦਾ ਫੈਸਲਾ

by Rakha Prabh
1 views

ਜ਼ੀਰਾ/ ਫਿਰੋਜ਼ਪੁਰ 18 ਜੂਨ (ਗੁਰਪ੍ਰੀਤ ਸਿੰਘ ਸਿੱਧੂ)

ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਸਾਹਮਣੇ ਟੈਲੀਫੋਨ ਐਕਸਚੇਂਜ ਜ਼ੀਰਾ ਦੀ ਅਹਿਮ ਮੀਟਿੰਗ ਪ੍ਰਬੰਧ ਕਮੇਟੀ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਰਬਸਮਤੀ ਨਾਲ ਫੈਸਲਾ ਕੀਤਾ ਗਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 21 ਜੂਨ 2025 ਨੂੰ ਸਵੇਰੇ 6 :30 ਵਜੇ ਸਕੂਲ ਵਿੱਚ ਲਗਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਦੇਵ ਬਿੱਟੂ ਵਿੱਚ ਨੇ ਦੱਸਿਆ ਕਿ ਸਕੂਲ ਸਮਿਤੀ ਅਤੇ ਵਿਦਿਆਰਥੀਆਂ ਤੋਂ ਇਲਾਵਾ ਯੋਗ ਦਾ ਲਾਭ ਉਠਾਉਣ ਵਾਲੇ ਵਿਅਕਤੀਆਂ ਨੂੰ ਯੋਗ ਸਬੰਧੀ ਯੋਗ ਸਿੱਖਿਅਕ
ਯੋਗ ਦੇ ਆਸਣ ਕਰਵਾਉਣਗੇ ਅਤੇ ਯੋਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਗੇ। ਇਸ ਮੌਕੇ ਮੀਟਿੰਗ ਵਿੱਚ ਸਕੂਲ ਸਮਿਤੀ ਦੇ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਵਿਭਾਗ ਸਚਿਵ ਸਤਪਾਲ ਨਰੂਲਾ, ਸਰਪ੍ਰਸਤ ਵਨੀਤਾ ਝਾਂਜੀ, ਸੁਭਾਸ਼ ਗੁਪਤਾ, ਮੈਨੇਜਰ ਜਨਕ ਰਾਜ ਗੌਤਮ, ਉਪ ਪ੍ਰਧਾਨ ਕਪਲ ਰਿਸ਼ੀ ਸੇਠੀ, ਸੁਮਨ ਬਸਸੀਵਾਲ, ਮੈਂਬਰ ਸੁੰਦਰਮ ਸੂਦ, ਕੇ ਕੇ ਗੁਪਤਾ, ਸਤੀਸ਼ ਦੇਵਗਨ ਆਦਿ ਹਾਜਰ ਸਨ।

Related Articles

Leave a Comment