ਜ਼ੀਰਾ/ ਫਿਰੋਜ਼ਪੁਰ 18 ਜੂਨ (ਗੁਰਪ੍ਰੀਤ ਸਿੰਘ ਸਿੱਧੂ)
ਅਰੋੜ ਵੰਸ਼ ਮਹਾਸਭਾ ਰਜਿ ਪੰਜਾਬ ਭਾਰਤ ਵੱਲੋਂ ਪੰਛੀਆਂ ਨੂੰ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਰੈਣ ਬਸੇਰੇ ਲਗਾਉਣ ਦੀ ਫੈਸਲਾ ਕੀਤਾ ਗਿਆ। ਇਸ ਸਬੰਧੀ ਅਰੋੜ ਵੰਸ਼ ਮਹਾਂ ਸਭਾ ਪੰਜਾਬ ਇਕਾਈ ਜ਼ੀਰਾ ਦੀ ਅਹਿਮ ਮੀਟਿੰਗ ਪ੍ਰਧਾਨ ਹਾਕਮ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਚ ਵਿਸ਼ੇਸ਼ ਤੌਰ ਤੇ ਉੱਘੇ ਸਮਾਜ ਸੇਵਕ ਸੁਖਦੇਵ ਸਿੰਘ ਬਿੱਟੂ ਵਿੱਜ ਸਾਬਕਾ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਵਿਸ਼ੇਸ਼ ਤੌਰ ਤੇ ਕੌਮੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਜ਼ੀਰਾ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸੁਖਦੇਵ ਬਿੱਟੂ ਵਿੱਜ ਅਤੇ ਚਰਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਸਮੇਂ ਦੇ ਨਾਲ ਨਾਲ ਪੰਛੀਆਂ ਦੀ ਹੌਂਦ ਨੂੰ ਬਚਾਉਣ ਲਈ ਉਨ੍ਹਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਛੀ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ। ਇਸ ਮੌਕੇ ਸਮਾਗਮ ਵਿੱਚ ਸ਼ਹਿਰ ਦੀਆਂ ਨਾਮੀ ਸੰਸਥਾਵਾਂ ਅਤੇ ਬੁਧੀਜੀਵੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੁਹਿੰਮ ਨੂੰ ਸਹਿਯੋਗ ਦਿੰਦਿਆਂ ਸਮਾਜ ਸੇਵਕ ਸੁਖਦੇਵ ਬਿੱਟੂ ਵਿੱਜ ਵੱਲੋਂ ਪਹਿਲਾਂ ਰੈਣ ਬਸੇਰਾ ਲਗਾ ਕੇ ਸ਼ੁਰੂਆਤ ਕੀਤੀ ਅਤੇ 101 ਰੈਣ ਬਸੇਰੇ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਸੁਖਵਿੰਦਰ ਸਿੰਘ ਪ੍ਰਧਾਨ ਜੱਸਾ ਸਿੰਘ ਰਾਮਗੜੀਆ ਵੈਲਫੇਅਰ ਸੋਸਾਇਟੀ ਜ਼ੀਰਾ ਵੱਲੋਂ 101 ਮਾਸਟਰ ਅਜੀਤ ਪਾਲ ਵੱਲੋਂ 101 ਛਾਂਦਾਰ ਫਲਦਾਰ ਫਵਦਾਰ ਪੌਦੇ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਕੌਮੀ ਪ੍ਰਧਾਨ ਚਰਨਜੀਤ ਸਿੰਘ ਸਿੱਕੀ ਨੇ ਸਮੂਹ ਸਮਾਜ ਸੇਵੀ ਅਤੇ ਬੁਧੀਜੀਵੀਆਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਇਸ ਮੌਕੇ ਸਮਾਗਮ ਵਿੱਚ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਜੱਸਾ ਸਿੰਘ ਰਾਮਗੜੀਆ ਵੈਲਫੇਅਰ ਸੋਸਾਇਟੀ , ਸੁਖਦੇਵ ਸਿੰਘ ਬੱਬਰ ਮੁੱਖ ਸਲਾਹਕਾਰ ਯੂਥ ਵਿੰਗ ਪੰਜਾਬ, ਸੀਨੀਅਰ ਮੀਤ ਪ੍ਰਧਾਨ ਨੰਨਾ ਅਰੋੜਾ ਯੂਥ ਵਿੰਗ ਪੰਜਾਬ, ਭੂਸ਼ਣ ਕੁਮਾਰ ਜਨੇਜਾ ਮੁੱਖ ਸਲਾਹਕਾਰ ਪੰਜਾਬ, ਅਮਨ ਗਰੋਵਰ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਮਾਸਟਰ ਅਜੀਤ ਪਾਲ ਸੈਕਟਰੀ ਯੂਥ ਵਿੰਗ , ਸਤਿੰਦਰ ਸਚਦੇਵਾ ਮੈਂਬਰ ਲੋਕ ਅਦਾਲਤ ਮੋਗਾ, ਬਖਸ਼ੀਸ਼ ਸਿੰਘ, ਹਰਜੀਤ ਸਿੰਘ ਅਰੋੜਾ, ਤਜਿੰਦਰ ਸਿੰਘ, ਗੁਰਅਵਤਾਰ ਸਿੰਘ ਤਾਰੀ, ਸਤਨਾਮ ਸਿੰਘ ,ਅਮਨਦੀਪ, ਬਲਵੀਰ ਸਿੰਘ , ਰਾਜਪੂਤ ਮਹਾਸਭਾ ਪ੍ਰਧਾਨ ਕਰਮਜੀਤ ਸਿੰਘ ਕੌੜਾ, ਮਨਜੀਤ ਸਿੰਘ ਕੌੜਾ, ਮਨਪ੍ਰੀਤ ਸਿੰਘ ਰਾਜੂ ਮੈਂਬਰ ਅਰੋੜ ਵਾਸ ਮਹਾਸਭਾ, ਡਾ ਅਸ਼ੋਕ ਕੁਮਾਰ ਮੈਂਬਰ ਸਿਆਸੀ ਵਿੰਗ ਆਦਿ ਹਾਜ਼ਰ ਸਨ।
