Home ਪੰਜਾਬ ਗਰੀਬ ਪਰਿਵਾਰ ਦਾ ਪ੍ਰਵਾਸੀ ਪੰਜਾਬੀ ਤੇ ਪੁਲਿਸ ਅਫਸਰ ਬਣਿਆ ਸਹਾਰਾ

ਗਰੀਬ ਪਰਿਵਾਰ ਦਾ ਪ੍ਰਵਾਸੀ ਪੰਜਾਬੀ ਤੇ ਪੁਲਿਸ ਅਫਸਰ ਬਣਿਆ ਸਹਾਰਾ

ਡੀਐਸਪੀ ਅਤੁਲ ਸੋਨੀ ਤੇ ਐਨ ਆਰ ਆਈ ਯਾਦਵਿੰਦਰ ਸਿੰਘ ਲੋੜਵੰਦ ਗਰੀਬ ਪਰਿਵਾਰ ਦੇ ਸਿਰ ਦੀ ਛੱਤ ਪਾ ਕੇ ਰੱਬ ਬਣ ਬੋਹੜੇ: ਗੁਰਮੀਤ ਸਿੰਘ ਸਹੋਤਾ

by gpsingh
48 views

ਮੋਗਾ/ ਫਤਿਹਗੜ੍ਹ ਕੋਰੋਟਾਣਾ 25 ਫਰਵਰੀ (ਗੁਰਪ੍ਰੀਤ ਸਿੰਘ ਸਿੱਧੂ)

ਉਘੇ ਸਮਾਜ ਸੇਵੀ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਦੀ ਗਰੀਬ ਪਰਿਵਾਰਾਂ ਦੀ ਮਦਦ ਲਈ ਵਿੱਢੀ ਮੁਹਿੰਮ ਨੂੰ ਉਸ ਵੇਲੇ ਬੂਰ ਪਿਆ ਜਦੋਂ ਉਨ੍ਹਾਂ ਅਵਾਜ਼ ਤੇ ਗਰੀਬ ਪਰਿਵਾਰ ਨੂੰ ਸਿਰ ਤੇ ਛੱਤ ਮਿਲ ਗਈ। ਪੰਜਾਬ ਪੁਲਿਸ ਵਿੱਚ ਤਾਇਨਾਤ ਡੀਐਸਪੀ ਅਤੁੱਲ ਸੋਨੀ ਅਤੇ ਐਨ ਆਰ ਆਈ ਯਾਦਵਿੰਦਰ ਸਿੰਘ ਯੂਐਸਏ ਵੱਲੋਂਂ ਉਘੇ ਸਮਾਜ ਸੇਵੀ ਤਹਿਸੀਲਦਾਰ ਗੁਰਮੀਤ ਸਿੰਘ ਦੀ ਪ੍ਰੇਰਨਾ ਸਦਕਾਂ ਪਿੰਡ ਫਤਿਹਗੜ੍ਹ ਕੋਰੋਟਾਣਾ ਵਿਖੇ ਚਲਾਈ ਗਈ ਮੁਹਿੰਮ ਤਹਿਤ ਦਲਿਤ ਗਰੀਬ ਪਰਿਵਾਰ ਲਈ ਮਤਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਘੇ ਸਮਾਜ ਸੇਵੀ ਤਹਿਸੀਲਦਾਰ ਗੁਰਮੀਤ ਸਿੰਘ ਨੇ ਦੱਸਿਆ ਡੀਐਸਪੀ ਅਤੁੱਲ ਸੋਨੀ ਨੇ ਦਸ ਹਜ਼ਾਰ ਰੁਪਏ ਅਤੇ ਯਾਦਵਿੰਦਰ ਸਿੰਘ ਯੂਐਸਏ ਪੁੱਤਰ ਰਾਜ ਸਿੰਘ ਵਾਸੀ ਫਤਿਹਗੜ੍ਹ ਕੋਰੋਟਾਣਾ ਨੇ ਦਸ ਹਜ਼ਾਰ ਰੁਪਏ ਦੇ ਕੇ ਗਰੀਬ ਪਰਿਵਾਰ ਨੂੰ ਘਰ ਦੀ ਛੱਤ ਪਾਉਣ ਲਈ ਮਦਦ ਕੀਤੀ । ਉਨ੍ਹਾਂ ਦੱਸਿਆ ਕਿ ਇਸ ਗਰੀਬ ਪਰਿਵਾ ਪਾਸ ਸਿਰ ਢਕਣ ਲਈ ਕੋਈ ਛੱਤ ਨਹੀਂ ਸੀ ਅਤੇ ਨਾ ਕੋਈ ਜ਼ਮੀਨ ਹੈ। ਉਘੇ ਸਮਾਜ ਸੇਵੀ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ ਨੇ ਡੀਐਸਪੀ ਅਤੁੱਲ ਸੋਨੀ ਅਤੇ ਯਾਦਵਿੰਦਰ ਸਿੰਘ ਯੂਐਸਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਡੀਐੱਸਪੀ ਉਨ੍ਹਾਂ ਦੇ ਨੇੜਲੇ ਮਿੱਤਰ ਹਨ ਅਤੇ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ ਉਥੇ ਯਾਦਵਿੰਦਰ ਸਿੰਘ ਜੋ ਉਨ੍ਹਾਂ ਦੇ ਪਿੰਡ ਕੋਰੋਟਾਣਾ ਦੇ ਵਸਨੀਕ ਹਨ ਗਰੀਬ ਅਤੇ ਲੋੜਵੰਦਾਂ ਦੀ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਦੇ।

Related Articles

Leave a Comment