ਕੈਮਬਰਿਜ ਕਾਨਵੈਂਟ ਸਕੂਲ ਜੋ ਕਿ ਕੋਟ ਈਸੇ ਖਾਂ ਦੀ ਬਹੁਤ ਹੀ ਪ੍ਰਸਿੱਧ ਸੰਸਥਾ ਹੈ , ਬੱਚਿਆਂ ਦੀ ਪੜਾਈ ਦੇ ਨਾਲ ਨਾਲ ਉਨਾਂ ਦੇ ਸਰਬਪੱਖੀ ਵਿਕਾਸ ਦਾ ਵੀ ਖਿਆਲ ਰੱਖਦਾ ਆਇਆ ਹੈ ਮੋਗਾ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਵਿਖੇ ਬੀਤੇ ਦਿਨ ਹੋਏ 79ਵੇਂ ਸੁਤੰਤਰਤਾ ਦਿਵਸ ਸਮਾਗਮ ਵਿੱਚ ਕੈਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਨਾ ਸਿਰਫ ਹੁੰਮ ਹੁਮਾ ਕੇ ਹਿੱਸਾ ਲਿਆ ਬਲਕਿ ਇੰਨੀ ਵਧੀਆ ਪੇਸ਼ਕਾਰੀ ਕੀਤੀ ਗਈ ਕਿ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਜਿਸ ਦੀ ਸ਼ਲਾਘਾ ਪੂਰੇ ਸਕੂਲ ਵਿੱਚ ਕੀਤੀ ਗਈ। ਵਿਦਿਆਰਥੀਆਂ ਵੱਲੋਂ ਪੂਰੇ ਜੋਸ਼ ਦੇ ਉਤਸ਼ਾਹ ਦੇ ਨਾਲ ਕੋਰੀਓਗ੍ਰਾਫੀ ਕੀਤੀ ਗਈ। ਵਿਦਿਆਰਥੀਆਂ ਨੇ ਬਹੁਤ ਹੀ ਮਿਹਨਤ ਦੇ ਨਾਲ ਇਸ ਕੋਰੀਓਗ੍ਰਾਫੀ ਨੂੰ ਹੋਰ ਵੀ ਚੰਗਾ ਪ੍ਰਦਰਸ਼ਨ ਰੂਪ ਦੇਣ ਲਈ ਪੂਰਾ ਜੋਸ਼ ਲਗਾ ਕੇ ਵਧੀਆ ਢੰਗ ਨਾਲ ਲਾਲਾ ਲਾਜਪਤ ਰਾਏ, ਨੇਤਾ ਜੀ ਸੁਭਾਸ਼ ਚੰਦਰ ਬੋਸ , ਭਗਤ ਸਿੰਘ ਵਰਗੇ ਮਹਾਨ ਸੂਰਮੇ ਆਦਿ ਦੇ ਕਿਰਦਾਰ ਅਦਾ ਕਰਕੇ ਕੋਰੀਓਗ੍ਰਾਫੀ ਨੂੰ ਚਾਰ ਚੰਨ ਲਗਾ ਕੇ ਦਰਸ਼ਕਾਂ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਵਿਦਿਆਰਥੀਆਂ ਦੁਆਰਾ ਇਸ ਕੋਰੀਓਗ੍ਰਾਫੀ ਨੂੰ ਪੇਸ਼ ਕਰਨ ਦਾ ਮੁੱਖ ਵਿਸ਼ਾ/ਮੰਤਵ ਹਰ ਇੱਕ ਨੂੰ ਦੇਸ਼ ਦੀ ਆਜ਼ਾਦੀ ਦਾ ਪਿਛੋਕੜ ਯਾਦ ਕਰਵਾਉਣਾ ਸੀ ਸੁਤੰਤਰ ਦੇਸ਼ ਦੀ ਖਾਤਰ ਕੁਝ ਕਰਨ ਲਈ ਪ੍ਰੇਰਿਤ ਕਰਨਾ ਸੀ।ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਅਤੇ ਸਟਾਫ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਦਿੱਤੀ ਗਈ ਅਤੇ ਵਿਦਿਆਰਥੀਆਂ ਨੂੰ ਇੱਕ ਚੰਗੇ ਦੇਸ਼ ਭਗਤ, ਨਾਗਰਿਕ ਬਣਨ ਦੀ ਸਿੱਖਿਆ ਦਿੱਤੀ ਗਈ।
2
