Home ਦੇਸ਼ ਹੇਮਕੰੁਟ ਸਕੂਲ ਵਿਖੇ ਲਗਾਇਆ “ਅਡਵੈਂਚਰ ਫ਼ਨ ਕੈਂਪ”

ਹੇਮਕੰੁਟ ਸਕੂਲ ਵਿਖੇ ਲਗਾਇਆ “ਅਡਵੈਂਚਰ ਫ਼ਨ ਕੈਂਪ”

by Rakha Prabh
0 views

ਜ਼ੀਰਾ, 23 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ. ਸਕੂਲ ਕੋਟ-ਈਸੇ-ਖਾਂ ਜੋ ਇੰਟਰਨੈਸ਼ਨਲ ਲੈਵਲ ਦੀ ਪੜਾਈ ਕਰਾੳਂਦਾ ਹੈ ਜੋ ਸੀ.ਬੀ.ਐਸ.ਈ ਤੋ ਮਾਨਤਾ ਪ੍ਰਾਪਤ ਹੋਣ ਦੇ ਨਾਲ ਨਾਲ ਕੈਬਰਿਜ਼ ਇੰਟਰਨੈਸ਼ਨਲ ਯੂਨੀਵਰਸਿਟੀ ਇੰਗਲੇੈਂਡ ਤੋਂ ਵੀ ਮਾਨਤਾ ਪ੍ਰਾਪਤ ਹੈ । ਇੱਥੇ ਪੜਾਈ ਦੇ ਨਾਲ ਨਾਲ ਕਈ ਪ੍ਰਕਾਰ ਦੀਆ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਧੇ ਹੋਏ ਬੱਚਿਆਂ ਦੇ ਮੰਨੋਰੰਜਨ ਲਈ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਦੀ ਦੇਖ-ਰੇਖ ਹੇਠ “ਅਡਵੈਚਰ ਫ਼ਨ ਕੈਂਪ” ਲਗਾਇਆ ਗਿਆ। ਜਿਸ ਵਿੱਚ ਨਰਸਰੀ ਤੋਂ ਛੇਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਫ਼ਨ ਕੈਂਪ ਵਿੱਚ ਵੱਖ-ਵੱਖ ਤਰਾਂ ਦੇ ਪਾਣੀ ਵਾਲੇ ਪੂਲ ਬਣਾਏ ਗਏ ਜਿਸ ਵਿੱਚ ਬੱਚਿਆ ਨੇ ਖੂਬ ਮਸਤੀ ਕੀਤੀ। ਇਸ ਤੋਂ ਬਿਨਾਂ ਰੱਸੀ ਤੇ ਚੱਲਣਾ,ਮੈਰੀ ਗਰਾਂਊਡ,ਕੁੱਦਣ ਵਾਲੇ ਝੂੁਲੇ,ਰੇਲ ਗੱਡੀ ,ਕਮਾਂਡੋ ਸੈੱਟ,ਐਂਡਵਚਰ ਸੈੱਟ,ਰੇਨ ਡਾਂਸ,ਬੋਟਿੰਗ,ਸਲਾਈਡ ਤੋਂ ਬਿਨਾਂ ਹੋਰ ਵੀ ਕਈ ਪ੍ਰਕਾਰ ਦੇ ਝੁੂਲੇ ਲਗਾਏ ਗਏ। ਇਸ ਸਮੇਂ ਬੱਚਿਆਂ ਲਈ ਡੀ.ਜੇ ਪਾਰਟੀ ਦਾ ਆਣੋਜਨ ਵੀ ਕੀਤਾ ਗਿਆ ਬੱਚਿਆਂ ਨੇ ਖੂਬ ਡਾਂਸ ਕੀਤਾ। ਬੱਚਿਆਂ ਨੇ ਇਸ “ਅਡਵੈਚਰ ਫ਼ਨ ਕੈਂਪ” ਵਿੱਚ ਬਹੁਤ ਉਤਸ਼ਾਹਪੂਰਵਕ ਭਾਗ ਲਿਆ।ਪਿੰ੍ਰਸੀਪਲ ਮੈਡਮ ਰਮਨਜੀਤ ਕੌਰ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੜਾਈ ਦੇ ਨਾਲ-ਨਾਲ ਸਮੇਂ-ਸਮੇਂ ਇਹੋ ਜਿਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਨਾਲ ਬੱਚਿਆਂ ਦਾ ਮਨੋਰੰਜਨ ਹੁੰਦਾ ਹੈ।

Related Articles

Leave a Comment