Home ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਹੇਠ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਹੇਠ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਭਾਰਤੀ ਕਿਸਾਨ ਸੰਘ ਪੰਜਾਬ ਵੱਲੋਂ ਪ੍ਰਧਾਨ ਮੰਤਰੀ ਤੋਂ ਕੀਤੀ ਮੰਗ ਸਰਹੱਦੀ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਕਰੋ ਹਲ : ਕਿਸਾਨ ਆਗੂ

by gpsingh
12 views

ਫਿਰੋਜ਼ਪੁਰ 25 ਫਰਵਰੀ ( ਗੁਰਪ੍ਰੀਤ ਸਿੰਘ ਸਿੱਧੂ)

ਭਾਰਤੀ ਕਿਸਾਨ ਸੰਘ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਪ੍ਰਧਾਨ ਮੰਤਰੀ ਦੇ ਨਾਮ ਹੇਠ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਮੰਗ ਪੱਤਰ ਦਿੱਤਾ ਗਿਆ । ਇਸ ਮੌਕੇ ਭਾਰਤੀ ਕਿਸਾਨ ਸੰਘ ਪੰਜਾਬ ਦੇ ਫਿਰੋਜ਼ਪੁਰ ਬਲਾਕ ਪ੍ਰਧਾਨ ਮੁਖਤਿਆਰ ਸਿੰਘ ਫੋਜੀ,ਹਰਮੇਸ਼ ਸਿੰਘ ਜ਼ਿਲ੍ਹਾ ਜਨਰਲ ਸੈਕਟਰੀ ਫਿਰੋਜ਼ਪੁਰ, ਫੌਜਾ ਸਿੰਘ ਜ਼ਿਲ੍ਹਾ ਜੈਵਿਕ ਪ੍ਰਮੁੱਖ ,ਜਸਵਿੰਦਰ ਸਿੰਘ ਭਾਨੇ ਵਾਲਾ,ਮਨਜੀਤ ਸਿੰਘ ਭਾਨੇਵਾਲਾ,ਅਸ਼ੋਕ ਕੁਮਾਰ ਜਿਲ੍ਹਾ ਖਜਾਨਚੀ, ਜਗਦੀਸ਼ ਲਾਲ ਸੂਬਾ ਕਮੇਟੀ ਮੈਂਬਰ ਆਦਿ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਹੇਠ ਮੰਗ ਪੱਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਸੌਪਦਿਆ ਮੰਗ ਕੀਤੀ ਕਿ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੱਲੋ ਕੇ, ਚਾਂਦੀ ਵਾਲਾ ਦੇ ਸੀਵਰੇਜ ਅਤੇ ਛੱਪੜ ਦੇ ਵਿਕਾਸ ਤੋਂ ਇਲਾਵਾਂ ਪਿੰਡ ਭਾਨੇਵਾਲਾ ਤੋਂ ਪਿੰਡ ਟੇਢੀ ਵਾਲਾ ਦੇ 2 ਕਿਲੋਮੀਟਰ ਦੀ ਸੜਕ ਦੀ ਮੁਰੰਮਤ, ਪਿੰਡ ਭਾਨੇਵਾਲਾ ਤੇ ਗੱਡੀ ਰਹੀਮੇ ਵਾਲਾ ਦੇ ਛੱਪੜ ਨੂੰ ਅੰਮ੍ਰਿਤ ਸਰੋਵਰ ਯੋਜਨਾ ਅਧੀਨ ਪੱਕਾ ਕੀਤਾ ਜਾਵੇ ਅਤੇ ਸੀਵਰੇਜ ਦੇ ਕੰਮ ਕਰਵਾਏ ਜਾਣ, ਸਰਹੱਦੋਂ ਪਾਰ ਬੀ ਐਸ ਐਫ ਤੋਂ ਕਿਸਾਨਾਂ ਲਈ ਸਹੀ ਸਮਾਂ ਖੇਤੀ ਲਈ ਨਿਧਾਰਿਤ ਕਰਵਾਇਆ ਜਾਵੇ, ਕੱਚੀਆਂ ਜਮੀਨਾਂ ਵਾਲੇ ਹੜ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਰਕਬਾ ਗੱਟੀ ਵੀਅਰ ਸਟੇਟ ਗੱਟੀ ਰਹੀਮੇ ਕੇ, ਕਾਲੂ ਵਾਲਾ ਆਦਿ ਪਿੰਡ ਦੀ ਵਾਹੀ ਯੋਗ ਜ਼ਮੀਨ ਜੋ ਕੇਂਦਰ ਸਰਕਾਰ ਦੀ ਮਾਲਕੀਅਤ ਹੈ , ਉਸ ਉਪਰ ਲੰਮੇ ਸਮੇਂ ਤੋਂ ਕਾਸ਼ਤ ਕਰ ਰਹੇ ਹਨ ਕਾਬਜ ਕਾਸ਼ਤਕਾਰਾਂ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਆਦਿ ਦੀ ਮੰਗ ਕੀਤੀ ਗਈ।

Related Articles

Leave a Comment