ਮੋਗਾ 6, ਜਨਵਰੀ ( ਕੇਵਲ ਸਿੰਘ ਘਾਰੂ ) ਮੋਗਾ ਵਿਖੇ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਦਾ ਸੀਨੀਅਰ ਕਿਸਾਨ ਆਗੂਆਂ ਨੇ ਜਾਇਜ਼ਾ ਲਿਆ । ਇਸ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਅਤੇ ਕਿਸਾਨ ਆਗੂਆਂ ਨੂੰ ਅਲੱਗ ਅਲੱਗ ਜਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫਤਰ ਮੋਗਾ ਵਿਖੇ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਸਾਡੇ ਨਾਲ ਲਿਖਤੀ ਤੌਰ ਤੇ ਸਮਝੌਤਾ ਕਰਕੇ ਮੁੱਕਰ ਗਈ ਹੈ, ਉਸ ਦੇ ਖਿਲਾਫ ਮੋਗਾ ਵਿੱਚ ਕਿਸਾਨ ਮਹਾਂ ਪੰਚਾਇਤ ਬੁਲਾਈ ਗਈ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਕਿਸਾਨ ਨਾਲ ਕੀਤੇ ਹਰੇਕ ਲਿਖਤੀ ਵਾਅਦਿਆਂ ਤੋਂ ਮੁੱਕਰਨ ਦੀ ਨਿਖੇਦੀ ਕੀਤੀ ਗਈ । ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਇੱਕ ਕਿਸਾਨੀ ਕਾਨੂੰਨਾਂ ਲਈ ਨਵਾਂ ਖਰੜਾ ਬਣਾ ਕੇ ਅਲੱਗ ਅਲੱਗ ਸਰਕਾਰਾਂ ਨੂੰ ਭੇਜਿਆ ਹੈ, ਜੋ ਐਸ ਕੇ ਐਮ ਭਾਰਤ ਨੂੰ ਬਿਲਕੁਲ ਮਨਜ਼ੂਰ ਨਹੀਂ ਹੈ ਅਤੇ ਅਸੀਂ ਇਸ ਖਰੜੇ ਨੂੰ ਮੁੱਢ ਤੋਂ ਰੱਦ ਕਰਦੇ ਹੋਏ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਤੇ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਖਰੜੇ ਨੂੰ ਰੱਦ ਕੀਤਾ ਜਾਵੇ। ਆਗੂਆਂ ਨੇ ਇਸ ਦੇ ਵਿਰੋਧ ਵਿੱਚ ਸੰਘਰਸ਼ ਨੂੰ ਅੱਗੇ ਤੋਰਦਿਆਂ ਮੋਗਾ ਦਾਣਾ ਮੰਡੀ ਵਿੱਚ ਕਿਸਾਨ ਮਹਾਂ ਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਇਸ ਮੌਕੇ ਐਸ ਕੇ ਐਮ ਭਾਰਤ ਦੇ ਵੱਲੋਂ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਵੱਲੋਂ ਬਣਾਈ ਗਈ ਕਮੇਟੀ ਨੇ ਮੋਗਾ ਦਾਣਾ ਮੰਡੀ ਵਿਖੇ ਹੋਣ ਵਾਲੀ ਕਿਸਾਨ ਮਹਾ ਪੰਚਾਇਤ ਦੀ ਜਗ੍ਹਾ ਦਾ ਜਾਇਜਾ ਲਿਆ ਅਤੇ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ , ਸੂਬਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ , ਨਿਰਭੈ ਸਿੰਘ ਢੁਡੀਕੇ ਕੌਮੀ ਕਿਸਾਨ ਯੂਨੀਅਨ ,ਸੁਖਦੇਵ ਸਿੰਘ ਕੋਕਰੀ, ਸੂਰਤ ਸਿੰਘ ਧਰਮਕੋਟ, ਭੁਪਿੰਦਰ ਸਿੰਘ ਦੌਲਤਪੁਰਾ, ਭੁਪਿੰਦਰ ਸਿੰਘ ਮਹੇਸ਼ਰੀ, ਸੁੱਖ ਗਿੱਲ, ਝੰਡਾ ਸਿੰਘ, ਰੂਪ ਸਿੰਘ, ਰਵਿੰਦਰ ਸਿੰਘ ਮਾਣੂਕੇ ਭੋਲਾ, ਗੁਰਪ੍ਰੀਤ ਸਿੰਘ, ਜਤਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਲਜਾਰ ਸਿੰਘ ਘੱਲ ਕਲਾਂ, ਹਰਦਿਆਲ ਸਿੰਘ ਘਾਲੀ, ਕੇ ਕੇ ਯੂਨੀਅਨ, ਜਗਤਾਰ ਸਿੰਘ ਚੋਟੀਆਂ, ਕੁਲਜੀਤ ਸਿੰਘ, ਅਮਰਜੀਤ ਸਿੰਘ ਮਾਣੂਕੇ, ਤੀਰਥਵਿੰਦਰ ਸਿੰਘ, ਮੁਕੰਦ ਕਮਲ ਬਾਘਾ ਪੁਰਾਣਾ, ਬਲਕਰਨ ਸਿੰਘ ਢਿੱਲੋਂ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਜਸਵੀਰ ਸਿੰਘ, ਹਰਚਰਨ ਸਿੰਘ ਮਹਿਰੋਂ, ਹਰਜੀਤ ਸਿੰਘ ਮਨਾਵਾਂ, ਜਤਿੰਦਰ ਪਾਲ ਸਿੰਘ,ਮੰਦਰਜੀਤ ਸਿੰਘ ਮਨਾਵਾਂ, ਪ੍ਰਕਾਸ਼ ਸਿੰਘ, ਦਰਸ਼ਨ ਸਿੰਘ, ਬਲੌਰ ਸਿੰਘ ਘਲ ਕਲਾਂ, ਗੁਰਮੀਤ ਸਿੰਘ ਕਿਸ਼ਨਪੁਰਾ, ਗੁਰਚਰਨ ਸਿੰਘ ਰਾਮਾ, ਜਗਜੀਤ ਸੰਧੂ ਸਿੰਘ, ਜਸਵਿੰਦਰ ਸਿੰਘ ਘਲ ਕਲਾਂ, ਲਖਬੀਰ ਸਿੰਘ ਚੜਿੱਕ,ਗੁਰਦੇਵ ਸਿੰਘ, ਗੁਰਦਾਸ ਸਿੰਘ ਬਾਘਾ ਪੁਰਾਣਾ, ਜੰਗੀਰ ਸਿੰਘ, ਹਰਨੇਕ ਸਿੰਘ ਫਤਿਹਗੜ੍ਹ, ਆਦਿ ਹਾਜ਼ਰ ਸਨ।