Home ਚੰਡੀਗੜ੍ਹ ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਵਿਖੇ ਸੇਵਾ ਭਾਰਤੀ ਜ਼ੀਰਾ ਵੱਲੋਂ 45ਵਾਂ ਸ਼੍ਰੀ ਗੁਰੂ ਤੇਗ ਬਹਾਦਰ ਸਿਲਾਈ ਸੈਂਟਰ ਸਥਾਪਿਤ

ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਵਿਖੇ ਸੇਵਾ ਭਾਰਤੀ ਜ਼ੀਰਾ ਵੱਲੋਂ 45ਵਾਂ ਸ਼੍ਰੀ ਗੁਰੂ ਤੇਗ ਬਹਾਦਰ ਸਿਲਾਈ ਸੈਂਟਰ ਸਥਾਪਿਤ

ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਜ਼ੀਰਾ ਵੱਲੋਂ ਕੀਤੇ ਕਾਰਜ਼ ਸ਼ਲਾਘਾ ਯੋਗ: ਚੇਅਰਮੈਨ ਚੰਦ ਸਿੰਘ ਗਿੱਲ

by gpsingh
56 views
ਸੰਸਥਾ ਦੇ ਸਿਲਾਈ ਸੈਂਟਰਾਂ ਚ ਸੈਂਕੜੇ ਲੜਕੀਆਂ ਨੇ ਕੰਮ ਸਿੱਖ ਕੀਤਾ ਪਰਿਵਾਰ ਦਾ ਪਾਲਣ ਪੋਸ਼ਣ: ਪ੍ਰਧਾਨ ਪ੍ਰੀਤਮ / ਸੁਖਦੇਵ ਬਿੱਟੂ ਵਿੱਜ

ਜ਼ੀਰਾ/ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ) ਸੇਵਾ ਦੇ ਖੇਤਰ ਵਿੱਚ ਉੱਘੀ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਜ਼ੀਰਾ ਵੱਲੋਂ ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ ਵਿਖੇ ਸੇਵਾ ਭਾਰਤੀ ਪੰਜਾਬ ਦੇ ਸਰਪ੍ਰਸਤ ਸ੍ਰੀ ਮਤੀ ਮਧੂ ਮਿੱਤਲ ਅਤੇ ਬ੍ਰਾਂਚ ਪ੍ਰਧਾਨ ਸ੍ਰ ਪ੍ਰੀਤਮ ਸਿੰਘ ਦੀ ਯੋਗ ਅਗਵਾਈ ਹੇਠ 45 ਵਾਂ ਸ਼੍ਰੀ ਗੁਰੂ ਤੇਗ ਬਹਾਦਰ ਸਲਾਈ ਸੈਂਟਰ ਸਥਾਪਿਤ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਚੰਦ ਸਿੰਘ ਗਿੱਲ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਫਿਰੋਜ਼ਪੁਰ ਨੇ ਸ਼ਿਰਕਤ ਕੀਤੀ ਅਤੇ ਆਪਣੇ ਕਰ ਕਮਲਾ ਨਾਲ 45 ਵੇਂ ਸ੍ਰੀ ਗੁਰੂ ਤੇਗ ਬਹਾਦਰ ਸਿਲਾਈ ਸੈਂਟਰ ਦਾ ਉਦਘਾਟਨ ਕੀਤਾ।ਇਸ ਮੌਕੇ ਚੇਅਰਮੈਨ ਚੰਦ ਸਿੰਘ ਗਿੱਲ ਨੇ ਸੇਵੀ ਸੇਵਾ ਭਾਰਤੀ ਜ਼ੀਰਾ ਦੇ ਸਮੂਹ ਮੈਂਬਰਾਂ ਨੂੰ 45 ਵੇਂ ਸਿਲਾਈ ਸੈਂਟਰ ਖੋਲਣ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਸੈਂਟਰਾਂ ਨੂੰ ਨਿਰੰਤਰ ਚਲਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਅਤੇ ਕਾਰਜ਼ ਸ਼ਲਾਘਾ ਯੋਗ ਹੁੰਦੇ ਹਨ। ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਇਹ 45 ਵਾਂ ਸਿਲਾਈ ਸੈਂਟਰ ਖੋਲ੍ਹਿਆ ਗਿਆ ਹੈ ਤਾਂ ਜੋ ਲੜਕੀਆਂ ਖ਼ੁਦ ਆਪਣੇ ਪੈਰਾਂ ਉਪਰ ਖੜ ਕੇ ਸਮਾਜ ਵਿਚ ਆਪਣਾ ਰੁਤਬਾ ਹਾਸਲ ਕਰ ਸਕਣ। ਇਸ ਮੌਕੇ ਸੰਸਥਾ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਬਿੱਟੂ ਵਿੱਜ ਵਾਈਸ ਪ੍ਰਧਾਨ ਨੇ ਆਏਂ ਮਹਿਮਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਲੜਕੀਆਂ ਲਈ ਚਲਾਏ ਜਾ ਰਹੇ ਸਿਲਾਈ ਸੈਂਟਰਾਂ ਤੋਂ ਸੈਂਕੜੇ ਲੜਕੀਆਂ ਆਪਣੇ ਕਾਰੋਬਾਰ ਚਲਾ ਕੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰ ਰਹੀਆਂ ਹਨ।ਇਸ ਮੌਕੇ ਡਾ ਰਾਮੇਸ਼ ਚੰਦਰ, ਠੇਕੇਦਾਰ ਨਛੱਤਰ ਸਿੰਘ ਪ੍ਰਧਾਨ ਸਹਾਰਾ ਕਲੱਬ, ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨਜੀਓ ਕੋਆਰਡੀਨੇਸ਼ਨ ਕਮੇਟੀ, ਸ਼ੋਕ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ, ਰਾਮ ਪ੍ਰਕਾਸ਼ ਰਟਾਈਡ ਐਸ ਪੀ, ਹਰਜੀਤ ਸਿੰਘ ਵਧਵਾ ਰਿਟਾਇਰਡ ਇੰਸਪੈਕਟਰ ਫੂਡ ਸਪਲਾਈ,ਕਿਰਨ ਗੌੜ ਪ੍ਰਧਾਨ ਮਹਿਲਾ ਵਿੰਗ, ਸੁਖਚੈਨ ਸਿੰਘ ਸਰਪੰਚ ਵਕੀਲਾਂਵਾਲਾ, ਨਿਸ਼ਾਨ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਜ਼ੀਰਾ, ਹਰਜੀਤ ਸਿੰਘ ਨੰਬਰਦਾਰ ਵਕੀਲਾਂ ਵਾਲਾ, ਗ੍ਰਾਂਮ ਪੰਚਾਇਤ ਵਕੀਲਾਂ ਵਾਲਾ ਦੇ ਪੰਚ ਕੁਲਵੰਤ ਸਿੰਘ ਭੁੱਲਰ , ਪੰਚ ਸੁਖਦੀਪ ਸਿੰਘ,ਪੰਚ ਜਗਮੀਤ ਸਿੰਘ,ਜੋਰਾ ਸਿੰਘ ਪ੍ਰਧਾਨ ਸਪੋਰਟਸ ਕਲੱਬ ਆਦਿ ਤੋਂ ਇਲਾਵਾਂ ਸਕੂਲ ਸਟਾਫ ਹਾਜ਼ਰ ਸਨ।

Related Articles

Leave a Comment