18
ਜ਼ੀਰਾ/ਫਿਰੋਜ਼ਪੁਰ (ਗੁਰਪ੍ਰੀਤ ਸਿੰਘ ਸਿੱਧੂ)
ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਕਰਨ ਦੇ ਮਕਸਦ ਤਹਿਤ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਿਹਰ ਵਾਲਾ ਵਿਖੇ 40 ਫ਼ਲਦਾਰ, ਫੁੱਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਕਨਵੀਨਰ ਸਤਿੰਦਰ ਸਚਦੇਵਾ, ਬ੍ਰਾਂਚ ਪ੍ਰਧਾਨ ਸੁਖਦੇਵ ਬਿੱਟੂ ਵਿੱਜ, ਵਿਜੇ ਮੋਂਗਾ ਪ੍ਰਧਾਨ ਇੰਟਰਨੈਸ਼ਨਲ ਅਲਾਇੰਸ ਕਲੱਬ, ਚਰਨਪ੍ਰੀਤ ਸਿੰਘ ਸੋਨੂ ਸੀਨੀਅਰ ਮੀਤ ਪ੍ਰਧਾਨ, ਗੁਰਬਖਸ਼ ਸਿੰਘ ਵਿੱਜ ਕੈਸ਼ੀਅਰ, ਤਰਸੇਮ ਲਾਲ ਜਨੇਜਾ ਪੀ ਆਰ ਓ, ਓਮ ਪ੍ਰਕਾਸ਼ ਪੁਰੀ ਵਾਈਸ ਪ੍ਰਧਾਨ ਆਦਿ ਤੋਂ ਇਲਾਵਾਂ ਪਿੰਡ ਦੇ ਮੋਹਤਬਰਾਂ ਵਿਚ ਸਰਪੰਚ ਸ਼ਰਨਜੀਤ ਕੌਰ, ਯਾਦਵਿੰਦਰ ਸਿੰਘ, ਅਜੀਤ ਪਾਲ ਸਿੰਘ ਬੀ ਆਰ ਸੀ, ਮਨਜੀਤ ਕੌਰ, ਬਲਜੀਤ ਕੌਰ, ਸੁਖਦੀਪ ਕੌਰ, ਮਨਪ੍ਰੀਤ ਕੌਰ ਅਤੇ ਸਮੂਹ ਸਕੂਲ ਸਟਾਫ ਆਦਿ ਹਾਜ਼ਰ ਸਨ।
