Home ਪੰਜਾਬ ਮਰਹੂਮ ਕੌਂਸਲਰ ਸ੍ਰੀ ਮਤੀ ਸੀਮਾ ਵਿੱਜ ਜੀ ਦੀ ਯਾਦ ਚੌਥਾ ਵਿਸ਼ਾਲ ਖੂਨਦਾਨ ਕੈਂਪ 15 ਨੂੰ

ਮਰਹੂਮ ਕੌਂਸਲਰ ਸ੍ਰੀ ਮਤੀ ਸੀਮਾ ਵਿੱਜ ਜੀ ਦੀ ਯਾਦ ਚੌਥਾ ਵਿਸ਼ਾਲ ਖੂਨਦਾਨ ਕੈਂਪ 15 ਨੂੰ

by Rakha Prabh
14 views

ਜ਼ੀਰਾ ਫਿਰੋਜ਼ਪੁਰ  (ਗੁਰਪ੍ਰੀਤ ਸਿੰਘ ਸਿੱਧੂ)

ਜ਼ਿਲਾ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ ਦੇ ਬਲਾਕ ਜ਼ੀਰਾ ਵੱਲੋਂ ਮਰਹੂਮ ਕੌਂਸਲਰ ਸ੍ਰੀ ਮਤੀ ਸੀਮਾ ਵਿੱਜ ਪਤਨੀ ਉੱਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਦੀ ਯਾਦ ਵਿੱਚ ਚੌਥਾ ਵਿਸ਼ਾਲ ਖੂਨਦਾਨ ਕੈਂਪ 15 ਜੁਲਾਈ 2025 ਨੂੰ ਸਿਵਾਲਿਆ ਮੰਦਰ ਸਾਹਮਣੇ ਟੈਲੀਫੋਨ ਐਕਸਚੇਂਜ ਜ਼ੀਰਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਬਿੱਟੂ ਵਿੱਚ ਪ੍ਰਧਾਨ ਭਾਵਿਪ ਬ੍ਰਾਂਚ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦੀ ਧਰਮ ਪਤਨੀ ਮਰਹੂਮ ਕੌਂਸਲਰ ਸ੍ਰੀਮਤੀ ਸੀਮਾ ਵਿੱਜ ਦੀ ਯਾਦ ਵਿੱਚ ਚਾਰ ਸਾਲ ਤੋਂ ਵਿਸਾਲ ਖੂਨ ਦਾਨ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਖੂਨ ਦਾਨ ਕਿਸੇ ਵਿਅਕਤੀ ਦੀ ਜਾਨ ਬਚਾ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੀਆ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਬ੍ਰਾਂਚ ਜ਼ੀਰਾ ਦੇ ਪ੍ਰਧਾਨ ਲੈਕਚਰਾਰ ਨਰਿੰਦਰ ਸਿੰਘ, ਸਤਿੰਦਰ ਸਚਦੇਵਾ , ਸੁਖਦੇਵ ਬਿੱਟੂ ਵਿੱਜ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਪ੍ਰਧਾਨ ਪ੍ਰੀਤਮ ਸਿੰਘ , ਸਹਾਰਾ ਕਲੱਬ ਦੇ ਸਰਪ੍ਰਸਤ ਨਛੱਤਰ ਸਿੰਘ ਠੇਕੇਦਾਰ ਸਰਪ੍ਰਸਤ , ਗੁਰਤੇਜ ਸਿੰਘ ਗਿੱਲ ਪ੍ਰਧਾਨ, ਸੀਨੀਅਰ ਸਿਟੀਜਨ ਦੇ ਪ੍ਰਧਾਨ ਅਸ਼ੋਕ ਪਲਤਾ, ਸਤੀਸ਼ ਮੋਹਨ ਦੇਵਗਨ ਪ੍ਰਧਾਨ ਜਨ ਕਲਿਆਣ ਸੰਮਤੀ, ਹਰਜੀਤ ਸਿੰਘ ਸਰਪ੍ਰਸਤ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਐਨਜੀਓ ਕਮੇਟੀ ਦੇ ਸਕੱਤਰ ਗੁਰਬਖਸ਼ ਸਿੰਘ ਵਿੱਜ,ਪੁਸਪਿੰਦਰ ਸਿੰਘ ਹੈਪੀ ਕੈਸੀਅਰ, ਓਮ ਪ੍ਰਕਾਸ਼ ਪੁਰੀ, ਮਹਿੰਦਰ ਪਾਲ ,ਚਰਨਪ੍ਰੀਤ ਸਿੰਘ ਸੋਨੂ, ਜੁਗਲ ਕਿਸ਼ੋਰ, ਵੀਰ ਸਿੰਘ ਚਾਵਲਾ, ਸੁਭਾਸ਼ ਸ਼ਰਮਾ ਆਦਿ ਹਾਜ਼ਰ ਸਨ। ਇਸ ਸਬੰਧੀ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜ਼ਪੁਰ ਬ੍ਰਾਂਚ ਜ਼ੀਰਾ ਦੇ ਸਮੂਹ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਖੂਨਦਾਨ ਕੈਂਪ ਵਿੱਚ ਸ਼ਾਮਿਲ ਹੋ ਕੇ ਆਪਣਾ ਖੂਨਦਾਨ ਕਰਕੇ ਮਹਾਂਦਾਨੀ ਬਣੋ ਕੀਮਤੀ ਜਾਨਾ ਬਚਾਉਣ ਵਿੱਚ ਮਦਦਗਾਰ ਬਣੋ।

Related Articles

Leave a Comment