ਜ਼ੀਰਾ/ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ) ਸਿੱਧਪੀਠ ਮੰਦਰ ਮਾਤਾ ਵੈਸ਼ਣੋ ਦੇਵੀ ਪਿੰਡ ਬਲ ਵੱਲੋਂ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਅਤੇ ਸਾਵਣ ਦੇ ਮਹੀਨੇ ਨੂੰ ਸਮਰਪਿਤ ਸਲਾਨਾ ਖੀਰ ਪੂੜਿਆਂ ਦਾ ਲੰਗਰ ਭੰਡਾਰਾ ਮੰਦਰ ਦੇ ਸੰਸਥਾਪਕ ਗੁਰੂ ਮਹਾਰਾਜ ਮਾਤਾ ਸਰਪ੍ਰੀਤ ਦੇਵੀ ਜੀ ਦੀ ਰਹਿਨੁਮਾਈ ਹੇਠ 9 ਅਗਸਤ ਨੂੰ ਲਗਾਇਆ ਜਾ ਰਿਹਾ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਬੱਲ ਦਰਬਾਰ ਦੇ ਮੁੱਖ ਸੇਵਾਦਾਰ ਸ਼ਹਿਜ਼ਾਦਾ ਬਾਬਾ ਸੋਨੂਊ ਸ਼ਾਹ ਹਰੀਕੇ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਣੀ ਦੀ ਅਪਾਰ ਕਿਰਪਾ ਸਦਕਾ 9 ਅਗਸਤ ਸ਼ਨੀਵਾਰ ਸਲਾਨਾ ਲੰਗਰ ਭੰਡਾਰਾ ਖੀਰ ਪੂੜਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ
ਮਹਾਰਾਜ ਮਾਤਾ ਸਰਪ੍ਰੀਤ ਜੀ ਦੁਪਹਿਰ 1 ਵਜੇ ਗੱਦੀ ਤੇ ਬਿਰਾਜਮਾਨ ਹੋਣਗੇ ਅਤੇ ਸੰਗਤਾਂ ਨੂੰ ਸਤਸੰਗ ਦੇ ਨਾਲ ਨਿਹਾਲ ਕਰਨਗੇ। ਇਸ ਦੌਰਾਨ ਵੱਖ ਵੱਖ ਭਜਨ ਮੰਡਲੀਆਂ ਮਹਾਰਾਣੀ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੀਆਂ ਅਤੇ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਲਵਾਉਣਗੀਆ। ਇਸ ਮੌਕੇ ਸੰਗਤਾਂ ਦਾਤੀ ਦੇ ਦਰਬਾਰ ਤੋਂ ਆਸ਼ੀਰਵਾਦ ਪ੍ਰਾਪਤ ਕਰਨਗੀਆ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਰਾਜਨੀਤਿਕ ਸਖਸ਼ੀਅਤਾਂ ਸਮਾਜਿਕ ਤੇ ਲੋਕ ਭਲਾਈ ਸੰਸਥਾਵਾਂ ਆਪਣੀ ਹਾਜਰੀ ਭਰਨਗੀਆਂ ਅਤੇ ਮਹਾਰਾਣੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਇਸ ਮੌਕੇ ਦਰਬਾਰ ਦੇ ਸੇਵਾਦਾਰ ਬਾਬਾ ਸੋਨੂ ਸ਼ਾਹ ਹਰੀਕੇ, ਜੱਜ ਭੁੱਲਰ, ਚਮਕੌਰ ਸਿੰਘ ,ਮੰਗਲ ਸਿੰਘ, ਜਸਬੀਰ ਸਿੰਘ ਨਿੱਕੂ ,ਜੱਗਾ ਸਿੰਘ ,ਸ਼ਿੰਗਾਰ ਸਿੰਘ ,ਰਣਜੋਤ ਸਿੰਘ ਸੁਖਚੈਨ ਸਿੰਘ, ਮਨਜੀਤ ਸਿੰਘ, ਸੇਵਾਦਾਰ ਆਦਿ ਹਾਜਰ ਸਨ।
26
