Home ਦੇਸ਼ ,,ਵਿਹੜੇ ਆਏ ਜੰਨ ਵਿਨੋ ਕੁੜੀ ਦੇ ਕੰਨ,,

,,ਵਿਹੜੇ ਆਏ ਜੰਨ ਵਿਨੋ ਕੁੜੀ ਦੇ ਕੰਨ,,

ਸਤਲੁਜ ਦਰਿਆ "ਚ ਪਾਣੀ ਦਾ ਪੱਧਰ ਵਧਣ ਨਾਲ ਲੋਕਾਂ ਚ ਸਹਿਮ ਦਾ ਮਾਹੌਲ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਧੁੱਸੀ ਬੰਨ੍ਹਾ ਦਾ ਲਿਆ ਜਾਇਜ਼ਾ

by Rakha Prabh
55 views

ਮੱਖੂ/ ਫਿਰੋਜ਼ਪੁਰ 6 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) ਹਿਮਾਚਲ ਪ੍ਰਦੇਸ਼ ਵਿੱਚ ਬਦਲ ਫਟਣ ਨਾਲ ਮੈਦਾਨੀ ਇਲਾਕਿਆਂ ਵਿਚ ਹੜਾਂ ਦਾ ਮਾਹੋਲ ਬਣਦਾ ਵੇਖ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿਸ ਤੇ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਮੱਖੂ ਨੇੜਿਉਂ ਵਗਦੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹਾ ਦਾ ਜਾਇਜ਼ਾ ਲੈਣ ਪੁੱਜੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਦਰਿਆਈਂ ਖੇਤਰ ਅੰਦਰ ਵੱਜਦੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸਕਲਾਂ ਸੂਣੀਆ। ਇਸ ਮੌਕੇ ਉਨ੍ਹਾਂ ਦੇ ਨਾਲ ਐਸਡੀਐਮ ਗੁਰਮੀਤ ਸਿੰਘ ਮਾਨ ਜ਼ੀਰਾ, ਤਹਿਸੀਲਦਾਰ ਸਤਵਿੰਦਰ ਸਿੰਘ, ਡੀਐਸਪੀ ਜ਼ੀਰਾ, ਐਸ ਡੀ ਓ ਡਰੇਨਜ ਵਿਭਾਗ ਸਬ ਡਵੀਜ਼ਨ ਮੱਖੂ ਪੁਨੀਤ ਸ਼ਰਮਾ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹਾ ਦੀ ਸੁਰੱਖਿਆ ਕਰਨ ਵਾਲੇ ਡਰੇਨਜ ਵਿਭਾਗ ਮੱਖੂ ਸਬ ਡਵੀਜ਼ਨ ਵਿੱਚ ਮੁਲਾਜ਼ਮਾਂ ਦੀ ਵੱਡੀ ਘਾਟ ਕਾਰਨ ਬੰਨਾ ਦੀ ਦੇਖ ਰੇਖ ਰਬ ਆਸਰੇ ਚਲ ਰਹੀ। ਪ੍ਰਾਪਤ ਵੇਰਵਿਆਂ ਅਨੁਸਾਰ ਸਬਡਵੀਜ਼ਨ ਵਿਚ ਕੇਵਲ ਦੋ ਜੇ ਈ ,ਇਕ ਵਰਕ ਮਿਸਤਰੀ,ਇਕ ਮੇਟ ਅਤੇ ਚਾਰ ਬੇਲਦਾਰ ਹਨ ਜਿਨ੍ਹਾਂ ਵਿਚੋਂ ਤਿੰਨ ਔਰਤਾਂ ਬੇਲਦਾਰ ਹਨ ਜੋ ਫ਼ੀਲਡ ਵਿਚ ਕੰਮ ਨਹੀਂ ਕਰ ਸਕਦੀਆਂ। ਉਨ੍ਹਾਂ ਕੇਵਲ ਦਫ਼ਤਰ ਦੇ ਕੰਮਾਂ ਲਈ ਹੀ ਜ਼ਿਮੇਵਾਰੀਆਂ ਦਿਤੀਆਂ ਹੋਈਆਂ ਹਨ। ਸਰਕਾਰ ਅਤੇ ਪ੍ਰਸ਼ਾਸਨ ਨੂੰ ਸਤਲੁਜ ਦਰਿਆ ਦੇ ਮੁਕੰਮਲ ਪ੍ਰਬੰਧਾਂ ਲਈ ਡਰੇਨਜ ਵਿਭਾਗ ਵਿੱਚ ਚਲਦੀਆਂ ਬੇਲਦਾਰਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।

Related Articles

Leave a Comment