64
ਜੀਰਾ/ ਫਿਰੋਜ਼ਪੁਰ 29 ਜੂਨ ( ਗੁਰਪ੍ਰੀਤ ਸਿੰਘ ਸਿੱਧੂ)
ਗੁਰੂ ਪੂਜਾ ਤਿਉਹਾਰ ਸਬੰਧੀ ਮਹਾਮੰਡਲੇਸਵਰ ਸ੍ਰੀ ਸ੍ਰੀ 1008 ਸੁਆਮੀ ਕਮਲਪੁਰੀ ਜੀ ਉੱਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ
ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ ਦੇ ਗ੍ਰਹਿ ਝੱਤਰਾ ਰੋਡ ਜ਼ੀਰਾ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ । ਜਿਥੇ ਸੁਆਮੀ ਕਮਲਪੁਰੀ ਜੀ ਨੇ ਪਰਿਵਾਰ ਨੂੰ ਅਸ਼ੀਰਵਾਦ ਦਿੰਦਿਆਂ ਗੁਰੂ ਪੂਜਾ ਸਮਾਗਮ ਦਾ ਸੱਦਾ ਪੱਤਰ ਦਿੱਤਾ ਅਤੇ ਪਰਿਵਾਰ ਨੂੰ ਸਮੁਚੇ ਸਮਾਗਮ ਵਿੱਚ ਪਹੁੰਚਣ ਲਈ ਕਿਹਾ ।ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਲਾਲ ਜੀ, ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਸੁਖਦੇਵ ਬਿੱਟੂ ਵਿੱਜ ਦੇ ਪਰਿਵਾਰ ਵੱਲੋਂ ਸੁਆਮੀ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੱਦਾ ਪੱਤਰ ਪ੍ਰਵਾਨ ਕਰਦੇ ਹੋਏ ਸੰਤਾਂ ਦਾ ਸਨਮਾਨ ਕੀਤਾ। ਇਸ ਮੌਕੇ ਸੁਖਦੇਵ ਬਿੱਟੂ ਵਿੱਜ, ਰੀਮਾ ਵਿੱਜ, ਪ੍ਰਸੰਨਤਾ ਵਿੱਜ, ਰੀਤਿਕਾ ਵਿੱਜ,ਮਹਿਕ ਵੱਤਾ, ਯਿਸੂ ਵੱਤਾ ਆਦਿ ਨੇ ਸੰਤਾਂ ਦੀ ਟਹਿਲ ਸੇਵਾ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ।
