ਮੋਗਾ / ਅਜੀਤ ਸਿੰਘ – ਟਰੈਫਿਕ ਸਮਸਿਆਵਾਂ ਦੇ ਸੁਧਾਰ ਦੇ ਮਸੀਹਾ ਅਤੇ ਇਮਾਨਦਾਰ ਹਰਜੀਤ ਸਿੰਘ ਅੱਜ ਆਪਣੀਆਂ ਸੇਵਾਵਾਂ ਤੋਂ ਸੇਵਾ ਮੁਕਤ ਹੋ ਗਏ ਹਨ। ਜ਼ਿਕਰਯੋਗ ਹੈ ਕਿ ਇਮਾਨਦਾਰ ਅਤੇ ਆਪਣੀ ਡਿਊਟੀ ਨੂੰ ਸਮਰਪਿਤ ਹਰਜੀਤ ਸਿੰਘ ਗਿਣੇ ਜਾਂਦੇ ਹਨ। ਸ੍ਰ ਹਰਜੀਤ ਸਿੰਘ ਆਪਣੀ ਨੌਕਰੀ ਦੇ ਆਖਰੀ ਦਿਨ ਵੀ ਸ਼ਹਿਰ ਦੇ ਵਿੱਚੋਂ ਨਜਾਇਜ਼ ਕਬਜ਼ੇ ਹਟਾਉਂਦੇ ਦੇਖੇ ਗਏ। ਮੋਗਾ ਸ਼ਹਿਰ ਵਿੱਚ ਟਰੈਫਿਕ ਵਿਵਸਥਾ ਦਾ ਬੁਰਾ ਹਾਲ ਹੋਇਆ ਤਾਂ ਹਰਜੀਤ ਸਿੰਘ ਨੂੰ ਟਰੈਫਿਕ ਇੰਚਾਰਜ ਵਜੋਂ ਲਗਾਇਆ ਗਿਆ। ਉਨ੍ਹਾਂ ਦੇ ਟਰੈਫਿਕ ਇੰਚਾਰਜ ਲੱਗਦਿਆਂ ਹੀ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਸ਼ੁਰੂ ਕਰ ਦਿੱਤਾ।ਸ਼ਹਿਰ ਪਹਿਲਾਂ ਭੀੜਾ ਭੀੜਾ ਦਿਖ ਰਿਹਾ ਸੀ ਅਤੇ ਉਹ ਪੂਰੀ ਤਰ੍ਹਾਂ ਖੁੱਲ ਗਿਆ। ਜਿਸ ਤੋਂ ਬਾਅਦ ਬਾਜ਼ਾਰ ਪੂਰੀ ਤਰਾਂ ਖੁੱਲ ਗਿਆ ਅਤੇ ਆਵਾਜਾਈ ਆਮ ਵਾਂਗ ਹੋ ਗਈ। ਉਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਸੇਵਾ ਮੁਕਤੀ ਤੇ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਡਿਊਟੀ ਪ੍ਰਤੀ ਕੀਤੀਆ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਹਰਜੀਤ ਸਿੰਘ ਸੇਵਾ ਮੁਕਤੀ ਮੌਕੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੇ ਬਹੁਤ ਸ਼ੁਕਰ ਗੁਜ਼ਾਰ ਹਨ , ਜਿਨ੍ਹਾਂ ਦੀ ਕਿਰਪਾ ਸਦਕਾ ਉਹ ਆਪਣੀ ਨੌਕਰੀ ਤੋਂ ਬੇਦਾਗ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾ ਮੁਕਤੀ ਤੋਂ ਬਾਅਦ ਵੀ ਉਹ ਜਿੰਨਾ ਹੋ ਸਕਿਆ ਸਮਾਜ ਸੇਵਾ ਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਗੇ। ਪੰਜਾਬ ਪੁਲਿਸ ਮੋਗਾ ਤੋਂ ਇਲਾਵਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਦੇ ਫੁੱਲਾਂ ਦੇ ਹਾਰ ਪਾ ਕੇ ਵਿਦਾਇਗੀ ਦਿੱਤੀ ਗਈ।
