ਜ਼ੀਰਾ/ ਫਿਰੋਜ਼ਪੁਰ 14 ਜਨਵਰੀ (ਗੁਰਪ੍ਰੀਤ ਸਿੰਘ ਸਿੱਧੂ) ਮੱਕਰ ਸੰਕ੍ਰਾਂਤੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਬਜਰੰਗ ਭਵਨ ਮੰਦਰ ਦੇ ਸਰਪ੍ਰਸਤ ਸ੍ਰੀ ਪ੍ਰੇਮ ਕੁਮਾਰ ਗਰੋਵਰ ਦੀ ਅਗਵਾਈ ਹੇਠ ਸਮੁੱਚੇ ਭਾਰਤ ਦੇ ਲੋਕਾਂ ਦੀ ਸੁੱਖ ਸ਼ਾਂਤੀ ਲਈ ਸ੍ਰੀ ਹਨੂੰਮਾਨ ਜੀ ਦੇ ਚਾਲੀਸਾ ਦੇ ਪਾਠ ਕਰਵਾਏ ਗਏ। ਇਸ ਮੌਕੇ ਸੰਗਤਾਂ ਲਈ ਕੜਾਹ ਪ੍ਰਸ਼ਾਦਿ ਅਤੇ ਖਿਚੜੀ ਦੇ ਲੰਗਰ ਲਗਾਏ ਗਏ ਅਤੇ ਸ਼ਰਧਾਲੂਆਂ ਨੇ ਸ਼ਰਧਾਪੂਰਵਕ ਛਕੇ। ਇਸ ਮੌਕੇ ਸਰਪ੍ਰਸਤ ਸ੍ਰੀ ਪ੍ਰੇਮ ਕੁਮਾਰ ਗਰੋਵਰ ਅਤੇ ਸ੍ਰੀ ਰਾਮੇਸ਼ ਚੰਦਰ ਨੇ ਦੱਸਿਆ ਕਿ ਜਿਥੇ ਸਿੱਖ ਇਤਿਹਾਸ ਵਿੱਚ ਮਾਘੀ ਦੇ ਪਵਿੱਤਰ ਦਿਹਾੜੇ ਦੀ ਵੱਡੀ ਮਹੱਤਤਾ ਹੈ ਉਸੇ ਤਰ੍ਹਾਂ ਮੱਕਰ ਸੰਕ੍ਰਾਂਤੀ ਦੀ ਹਿੰਦੂ ਧਰਮ ਵਿੱਚ ਵੀ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਵਰ੍ਹੇ 12 ਸਾਲ ਬਾਅਦ ਕੁੰਭ ਦਾ ਮੇਲਾ ਪਰਿਆਗ ਰਾਸ ਵਿਚ ਮਨਾਇਆ ਜਾ ਰਿਹਾ ਹੈ ਅਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਰਧਾ ਦੀ ਡੂਬਕੀ ਲਗਾ ਕੇ ਇਹ ਪਵਿੱਤਰ ਇਸ਼ਨਾਨ ਕਰਨਗੇ। ਇਸ ਮੌਕੇ ਡਾ ਰਾਮੇਸ਼ ਚੰਦਰ, ਅਸ਼ੋਕ ਕੁਮਾਰ ਪਲਤਾ ਰਿਟਾਇਰ ਐਸ ਡੀ ਓ, ਗੁਰਦੇਵ ਸਿੰਘ ਸਿੱਧੂ, ਵਿਕਾਸ ਗਰੋਵਰ ਲਾਡੀ ,ਗੁਰਪ੍ਰੀਤ ਸਿੰਘ ਸਿੱਧੂ, ਤ੍ਰਿਲੋਕ ਚੰਦ ਮਿਰਜ਼ਾ, ਦੀਪਕ ਭਾਰਗੋ, ਵਿਜੈ ਸ਼ਰਮਾ, ਰਵਿੰਦਰ ਰਵੀ ਫੋਟੋ ਸਟੇਟ, ਬਲਜੀਤ ਸਿੰਘ ਬੱਲੀ, ਨਿਸ਼ਾਨ ਸਿੰਘ ਸਿੱਧੂ ਪ੍ਰਧਾਨ ਵਾਲਮੀਕਿ ਸਭਾ ਸ਼ਾਹ ਵਾਲਾ ਰੋਡ ਜ਼ੀਰਾ , ਪੰਡਿਤ ਧਰਮਪਾਲ ਸ਼ਰਮਾ,ਆਦਿ ਹਾਜ਼ਰ ਸਨ।
49
