Home ਪੰਜਾਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੋਲ ਰੋਹੀ ਵਿਖੇ ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਵੱਲੋਂ ਲਗਾਏ ਗਏ ਪੌਦੇ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੋਲ ਰੋਹੀ ਵਿਖੇ ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਵੱਲੋਂ ਲਗਾਏ ਗਏ ਪੌਦੇ

 ਦਰਖਤਾਂ ਤੋਂ ਬਿਨਾਂ ਮਨੁੱਖੀ ਜੀਵਨ ਅਸੰਭਵ : ਲੈਕ ਨਰਿੰਦਰ ਸਿੰਘ ਸੁਖਦੇਵ ਬਿੱਟੂ ਵਿੱਜ

by Rakha Prabh
1 views

 ਜੀਰਾ ਫਿਰੋਜਪੁਰ (ਗੁਰਪ੍ਰੀਤ ਸਿੰਘ ਸਿੱਧੂ )

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੋਲ ਰੋਹੀ ਵਿਖੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ ਬਲਾਕ ਜੀਰਾ ਦੇ ਪ੍ਰਧਾਨ ਲੈਕਚਰਾਰ ਨਰਿੰਦਰ ਸਿੰਘ ਦੀ ਦੇਖ ਰੇਖ ਹੇਠ 25 ਦੇ ਕਰੀਬ ਫੁੱਲਦਾਰ, ਫਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਲੈਕਚਰ ਨਰਿੰਦਰ ਸਿੰਘ ਅਤੇ ਉੱਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਪ੍ਰਧਾਨ ਭਾਵਿਪ੍ਰੀ ਨੇ ਕਿਹਾ ਕਿ ਰੁੱਖਾਂ ਤੋਂ ਬਗੈਰ ਮਨੁੱਖੀ ਜੀਵਨ ਜਿਊਣ ਸੰਭਵ ਨਹੀਂ ਹੈ ਅਸੰਭਵ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਤੋਂ ਬਗੈਰ ਆਲਮੀ ਤਪਤ ਵਿੱਚ ਜੀਵਨ ਜਿਉਣਾ ਅਸੰਭਵ ਹੈ ਅਤੇ ਆਕਸੀਜਨ ਤੋਂ ਬਗੈਰ ਮਨੁੱਖ ਨੂੰ ਸਾਹ ਲੈਣ ਲਈ ਬਨਾਵਟੀ ਪਰਨਾਲੀ ਲੰਮਾ ਜੀਵਨ ਪ੍ਰਦਾਨ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ ਲਈ ਰੁੱਖ ਲਾਉਣੇ ਬਹੁਤ ਜਰੂਰੀ ਹਨ ਤਾਂ ਜੋ ਰੁੱਖ ਆਕਸੀਜਨ ਠੰਡੀ ਹਵਾ ਸਾਹ ਫੁੱਲ ਫਲ ਦਵਾਈਆਂ ਲੱਕੜ ਬਾਲਣ ਤੇ ਹੋਰ ਕਈ ਮਨੁੱਖ ਦੀਆਂ ਲੋੜਾਂ ਉਪਜੋਕੀ ਪਦਾਰਥ ਦੇ ਕੇ ਸਾਡੇ ਜੀਵਨ ਨੂੰ ਸੁਖਾਲਾ ਬਣਾਉਂਦੇ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਕੌਰ ਨੇ ਰੁਖ ਲਗਾਉਣ ਤੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪਾਲਣ ਦਾ ਵਿਸ਼ਵਾਸ ਦਵਾਇਆ। ਇਸ ਮੌਕੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਪ੍ਰਧਾਨ ਲੈਕਚਰਾਰ ਨਰਿੰਦਰ ਸਿੰਘ, ਨਗਰ ਕੌਂਸਲ ਜੀਰਾ ਦੇ ਵਾਈਸ ਸੁਖਦੇਵ ਬਿੱਟੂ ਵਿੱਜ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਅਸ਼ੋਕ ਕੁਮਾਰ ਪਲਤਾ ਪ੍ਰਧਾਨ ਸੀਨੀਅਰ ਸਿਟੀਜਨ ਕੌਂਸਲ, ਜਗਦੇਵ ਸ਼ਰਮਾ, ਗੁਰਬਖਸ਼ ਸਿੰਘ ਵਿੱਜ ਤੇ ਇਲਾਵਾ ਸਕੂਲ ਸਟਾਫ ਵਿੱਚ ਸ਼੍ਰੀਮਤੀ ਇੰਦਰਜੀਤ ਕੌਰ ਪ੍ਰਿੰਸੀਪਲ , ਸ਼੍ਰੀਮਤੀ ਰਜਨੀ ਮੋਗਾ, ਨਵਜੋਤ ਕੌਰ, ਵਿਕਾਸ ਕੁਮਾਰ, ਮੁਕਤਾ ਮੋਂਗਾ , ਮੇਨਕਾ ਰਾਣੀ, ਪਰਮਜੀਤ ਕੌਰ, ਸੋਨੀਆ, ਪੂਨਮ,ਸੁਖਦੀਪ ਸਿੰਘ, ਸਿਮਰਜੀਤ ਸਿੰਘ ਆਦਿ ਸਕੂਲ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Related Articles

Leave a Comment