Home ਚੰਡੀਗੜ੍ਹ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੱਖੂ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ

ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੱਖੂ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਕਰਵਾਈ

ਵਿਦਿਆਰਥੀਆਂ ਚ ਵਿਗਿਆਨਕ ਸੋਚ ਪੈਦਾ ਕਰਨ ਲਈ ਕਰਵਾਇਆ ਗਿਆ ਪ੍ਰੋਗਰਾਮ : ਨੋਡਲ ਅਫ਼ਸਰ ਸੁਖਵਿੰਦਰ ਸਿੰਘ ਰੰਧਾਵਾ

by gpsingh
36 views

ਫਿਰੋਜ਼ਪੁਰ/ ਮੱਖੂ ,18 ਜਨਵਰੀ (ਮੰਗਲ ਸਿੰਘ ਮੱਖੂ ) ਪੀ ਐਮ ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੱਖੂ ਵਿਖੇ ਬਲਾਕ ਪੱਧਰੀ ਆਰ ਏ ਏ ਵਿਗਿਆਨ ਪ੍ਰਦਰਸ਼ਨੀ ਕਰਵਾਈ ਗਈ। ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਬਲਾਕ ਦੇ ਵੱਖ ਵੱਖ ਮਿਡਲ ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਹਿੱਸਾ ਲਿਆ ਗਿਆ। ਜਿਥੇ ਪ੍ਰਦਰਸ਼ਨੀ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸੱਤ ਥੀਮਾਂ ਤੇ ਅਧਾਰਿਤ ਮਾਡਲ ਪੇਸ਼ ਕੀਤੇ । ਇਸ ਦੌਰਾਨ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਮੱਖੂ ਨੇ ਕੁੱਲ ਛੇ ਪੁਜੀਸ਼ਨਾਂ , ਮਿਡਲ ਸਕੂਲ ਰਸੂਲਪੁਰ ਦੋ ਪੁਜੀਸ਼ਨਾਂ , ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਮੱਖੂ ਦੋ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਰਹਾਲੀ ਇੱਕ , ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੀਰ ਮੁਹੰਮਦ ਦੋ ਪੁਜੀਸ਼ਨ ਹਾਸਿਲ ਕੀਤੀਆਂ। ਇਸ ਮੌਕੇ ਵਿਗਿਆਨ ਪ੍ਰਦਰਸ਼ਨੀ ਵਿੱਚ ਪੁਜੀਸ਼ਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬਲਾਕ ਮੱਖੂ ਦੇ ਨੋਡਲ ਅਫਸਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਵਿਗਿਆਨ ਪ੍ਰਦਰਸ਼ਨੀ ਦਾ ਮੁੱਖ ਮੰਤਵ ਵਿਦਿਆਰਥੀਆਂ ਵਰਗ ਵਿੱਚ ਵਿਗਿਆਨਕ ਸੋਚ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਵਿਗਿਆਨੀ ਬਣਨਾ ਬਹੁਤ ਵੱਡਾ ਕੰਮ ਹੈ ਅਤੇ ਇਸ ਨਾਲ ਦੇਸ਼ ਤੇ ਪਰਿਵਾਰ ਦਾ ਨਾਮ ਰੌਸ਼ਨ ਹੁੰਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਸਿੰਘ ,ਸਕੂਲ ਇੰਚਾਰਜ ਸ਼੍ਰੀਮਤੀ ਵਰਿੰਦਰ ਕੌਰ , ਬੀ ਆਰ ਸੀ ਸਤੀਸ਼ ਕੁਮਾਰ ਅਤੇ ਅਧਿਆਪਕ ਵਰਗ ਵਿੱਚ ਬੂਰ ਸਿੰਘ , ਜੱਜ ਸ਼੍ਰੀਮਤੀ ਹਿਮਾਨੀ ਸਾਇੰਸ ਮਿਸਟਰਸ, ਮਿਸ ਸੰਦੀਪ ਕੌਰ ਕਮਿਸਟਰੀ ਲੈਕਚਰਾਰ , ਸ਼੍ਰੀਮਤੀ ਨੀਲ ਕਮਲ ਸਾਇੰਸ ਮਿਸਟਰਸ, ਮਿਸਟਰ ਮਨਦੀਪ ਕੁਮਾਰ ਬਾਇਓ ਲੈਕਚਰਾਰ ਅਤੇ ਸੁਖਨਪ੍ਰੀਤ , ਜੋਤੀ, ਪ੍ਰਿਯਾ ,ਟਵਿੰਕਲ , ਜੀਤਾ ਰਾਣੀ,ਨੀਤਿਕਾ , ਰੂਬੀ ਕੁਮਾਰੀ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸ਼ਾਮਿਲ ਸਨ।

Related Articles

Leave a Comment