ਅਦਾਰਾ ਰਾਖਾ ਪ੍ਰਭ ਅਖ਼ਬਾਰ ਦਾ ਮੁੱਖ ਮੰਤਵ ਸਰਕਾਰ ਵਲੋਂ ਲੋਕਾਂ ਦੇ ਹਿੱਤਾ ਲਈ ਲਏ ਫੈਸਲਿਆ ਨੂੰ ਉਨ੍ਹਾ ਤੱਕ ਪਹੁੰਚਾਉਣਾ ਅਤੇ ਲੋਕਾਂ ਨੂੰ ਉਨ੍ਹਾ ਦੇ ਹੱਕਾਂ ਪ੍ਰਤੀ ਜਾਗਰੁਕ ਕਰਨਾ।ਪੜੇ ਲਿਖੇ ਵਰਗ ਲਈ ਚੰਗੀ ਸੇਧ ਸਿੱਖਿਆ ਪ੍ਰਦਾਨ ਕਰਦਿਆ ਹੋਇਆ ਉਨ੍ਹਾਂ ਦੇ ਮਕਸਦ ਤੱਕ ਪਹੁੰਚਾਉਣ ਦੇ ਉਪਰਾਲੇ ਕਰਨਾ ਅਤੇ ਚੰਗੇ ਲੇਖਕਾਂ ਦੀਆਂ ਕਵਿਤਾਵਾਂ , ਸੰਪਾਦਕੀ, ਆਰਟੀਕਲ , ਲੇਖ ਰਾਹੀਂ ਜਾਗਰੁਕ ਕਰਨਾ। ਉਥੇ ਔਰਤਾਂ ਦੇ ਜਮਹੂਰੀ ਹੱਕਾਂ ਦੀ ਜਾਣਕਾਰੀ ਅਤੇ ਉਨ੍ਹਾਂ ਵਲੋਂ ਸਮਾਜ ਪ੍ਰਤੀ ਕੀਤੇ ਚੰਗੇ ਕੰਮਾਂ ਨੂੰ ਸਮਾਜ ਵਿੱਚ ਬਣਦਾ ਸਨਮਾਨ ਦਵਾਉਣਾ ਅਤੇ ਬੱਚਿਆ ਲਈ ਬਚਪਨ ਤੋ ਹੀ ਚੰਗੀਆਂ ਆਦਤਾਂ ਪ੍ਰਦਾਨ ਕਰਨ ਲਈ ਅਖ਼ਬਾਰ ਦੇ ਮਾਧਿਆਮ ਰਾਹੀ ਬਾਲ ਵਾੜੀ ਰਾਹੀਂ ਸੁਹਿਰਦ ਕਰਨਾ।ਰਾਜਨੀਤਿਕ ਪੱਖਾਂ ਨੂੰ ਲੋਕਾਂ ਤੱਕ ਪੇਸ਼ ਕਰਨਾ ਅਤੇ ਸਚਾਈ ਨੂੰ ਜੱਗ ਜਾਹਿਰ ਕਰਨਾ, ਉਥੇ ਸਮਾਜ ਵਿਰੋਧੀ ਲੋਕਾਂ ਦੀ ਅਕਸ ਨੂੰ ਸਮਾਜ ਵਿੱਚ ਉਜਾਗਰ ਕਰਨਾ ਆਦਿ ਮੁੱਖ ਮੰਤਵ ਹੈ।ਉਥੇ ਲੋਕਾਂ ਵਿੱਚ ਧਾਰਮਿਕਤਾ ਨੂੰ ਬਣਾਈ ਰੱਖਣ ਲਈ ਧਰਮ ਤੇ ਵਿਰਸਾ ਵਰਗੇ ਅੰਕ ਆਦਿ ਪ੍ਰਕਾਸ਼ਤ ਕਰਨੇ ਅਖ਼ਬਾਰ ਦੀ ਪਹਿਲੀ ਨੀਤੀ ਹੈ।ਅਦਾਰਾ ਰਾਖਾ ਪ੍ਰਭ ਲੋੜਵੰਦ ਲੋਕਾਂ ਦੀ ਮਦਦ ਕਰਨਾ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ਼ ਮੌਕੇ ਸਹਿਯੋਗ ਦੇਣਾ, ਕੈਂਪ ਲਗਾਉਣੇ ਆਦਿ ਸਮਾਜਿਕ ਕੰਮਾਂ ਵਿੱਚ ਸ਼ਾਮਿਲ ਹੋ ਕੇ ਕੰਮ ਕਰਦਾ ਹੈ।