Home ਪੰਜਾਬ ਅਨਿਲ ਬਾਗ਼ੀ ਹਸਪਤਾਲ ਵੱਲੋਂ ਪਹਿਲੀਵਾਰ ਏ.ਆਈ ਰੋਬੋਟਿਕ ਗੋਡੇ ਬਦਲਣ ਦੀ ਸਫਲ ਸਰਜਰੀ

ਅਨਿਲ ਬਾਗ਼ੀ ਹਸਪਤਾਲ ਵੱਲੋਂ ਪਹਿਲੀਵਾਰ ਏ.ਆਈ ਰੋਬੋਟਿਕ ਗੋਡੇ ਬਦਲਣ ਦੀ ਸਫਲ ਸਰਜਰੀ

ਇਲਾਕੇ ਦੇ ਲੋਕਾਂ ਨੂੰ ਇਕ ਸਥਾਨ ਆਧੁਨਿਕ ਸਹੂਲਤਾਂ ਮਿਲਣਗੀਆਂ: ਡਾ ਸੋਰਭ ਬਾਗ਼ੀ

by Rakha Prabh
6 views

ਫਿਰੋਜ਼ਪੁਰ 5 ਸਤੰਬਰ ( ਜੀ ਐਸ ਸਿੱਧੂ) ਪੰਜਾਬ ਦਾ ਨੰਬਰ ਇੱਕ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਥਿਤ ਇਲਾਕੇ ਦੇ ਦਾ ਪ੍ਰਸਿੱਧ ਸੁਪਰਸਪੈਸ਼ਲਿਟੀ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਨੈਸ਼ਨਲ ਹੈਲਥ ਅਥਾਰਟੀ ਅਤੇ ਸਟੇਟ ਹੈਲਥ ਏਜੰਸੀ ਪੰਜਾਬ ਵੱਲੋਂ ਸਨਮਾਨਿਤ ਨੇ ਇੱਕ ਹੋਰ ਇਤਿਹਾਸਿਕ ਉਪਲਬਧੀ ਪ੍ਰਾਪਤ ਕੀਤੀ ਹੈ। ਅਨਿਲ ਬਾਗੀ ਹਸਪਤਾਲ ਵੱਲੋਂ ਪਹਿਲੀ ਵਾਰ ਇਲਾਕੇ ਵਿੱਚ ਬਨਾਵਟੀ ਗੋਡਾ (ਆਰਟੀਫਿਸ਼ਅਲ, ਆਟੇਲਜਿਸ ਏ .ਆਈ) ਰੋਬੋਟ ਦੀ ਸਹਾਇਤਾ ਨਾਲ ਲਗਾਉਣ ਦੀ ਸਫਲ ਪੂਰਵਕ ਸਰਜਰੀ ਕਰਕੇ ਬਹੁਤ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਬਾਗੀ ਹਸਪਤਾਲ ਦੇ ਸੀ.ਈ.ਓ ਡਾਕਟਰ ਸੋਰਭ ਬਾਗ਼ੀ ਨੇ ਦੱਸਿਆ ਕਿ ਹਸਪਤਾਲ ਵੱਲੋਂ ਇਲਾਕੇ ਵਿੱਚ ਗੋਡਾ ਬਦਲਣ ਦੀ ਪਹਿਲੀ ਨਵੀਂ ਏ ਆਈ ਤਕਨੀਕ ਨਾਲ ਸਫਲਪੂਰਵਕ ਸਰਜਰੀ ਹੋਈ ਹੈ। ਉਨ੍ਹਾਂ ਕਿਹਾ ਕਿ ਆਰਟੀਫਿਸ਼ਲ ਆਟੇਲਜਿਸ ਏ ਆਈ ਰੋਬੋਟ ਨਾਲ ਕੀਤੀ ਗਈ ਸਰਜਰੀ ਸਹੀ , ਮਜ਼ਬੂਤ ਅਤੇ ਸੁਰੱਖਿਅਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਦਾ ਮੁੱਖ ਮੰਤਵ ਮਰੀਜ਼ਾਂ ਨੂੰ ਵਿਸ਼ਵਾਸ ਪੂਰਵਕ ਸਿਹਤ ਸੁਰੱਖਿਆ ਦੇਣੀ ਹੈ। ਉਨ੍ਹਾਂ ਕਿਹਾ ਕਿ ਹੁਣ ਰੋਬੋਟਿਕ ਗੋਡੇ ਬਦਲਣ ਦੀ ਨਵੀਂ ਤਕਨੀਕ ਦੀ ਸਫਲਪੂਰਵਕ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਅਤੇ ਇਲਾਕੇ ਦੇ ਮਰੀਜ਼ਾਂ ਨੂੰ ਹੁਣ ਦੂਰ ਦੁਰੇਡੇ ਜਾਣ ਦੀ ਲੋੜ ਨਹੀਂ ਹੈ, ਹੁਣ ਉਨ੍ਹਾਂ ਨੂੰ ਇਥੇ ਹੀ ਮੁਹੲਈਆ ਕਰਵਾਈਆਂ ਜਾਣਗੀਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਦੇ ਹੱਡੀਆਂ ਦੇ ਮਾਹਿਰ ਡਾਕਟਰ ਸਤਿੰਦਰ ਭੱਲਾ ਨੇ ਦੱਸਿਆ ਕਿ ਗੋਡਿਆਂ ਦੇ ਬਦਲਣ ਦੀ ਤਕਨੀਕ (ਏ. ਆਈ) ਰੋਬੋਟ ਨਾਲ ਗੋਡਿਆਂ ਦੇ ਜੋੜ ਦੀ ਸਹੀ ਪੋਜੀਸਨ ਰਹਿੰਦੀ । ਉਹਨਾਂ ਕਿਹਾ ਕਿ ਇਸ ਤਕਨੀਕ ਨਾਲ ਮਰੀਜ਼ ਨੂੰ ਦਰਦ ਤੋਂ ਰਾਹਤ ਅਤੇ ਜਲਦੀ ਆਰਾਮ ਮਿਲਦਾ ਹੈ।

Related Articles

Leave a Comment