ਜ਼ੀਰਾ/ਫਿਰੋਜ਼ਪੁਰ ( ਗੁਰਪ੍ਰੀਤ ਸਿੰਘ ਸਿੱਧੂ)
ਅਦਾਰਾ ਰਾਖਾ ਪ੍ਰਭ ਅਖ਼ਬਾਰ ਦੀ ਦੇ ਗਰੁੱਪ ਰਾਖਾ ਪ੍ਰਭ ਫਾਊਂਡੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਅਠਵਾ ਕੜੀ ਚਾਵਲਾ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਰਾਖਾ ਪ੍ਰਭ ਅਖਬਾਰ ਦੇ ਮੁੱਖ ਸੰਪਾਦਕ ਅਤੇ ਮਾਲਕ ਗੁਰਪ੍ਰੀਤ ਸਿੰਘ ਸਿੱਧੂ ਅਤੇ ਮੈਨੇਜਿੰਗ ਡਾਇਰੈਕਟਰ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਰਾਖਾ ਪ੍ਰਭ ਫਾਊਂਡੇਸ਼ਨ ਵੈਲਫੇਅਰ ਸੁਸਾਇਟੀ ਪੰਜਾਬ ਦੀ ਸਮੁੱਚੀ ਟੀਮ ਵਲੋਂ ਸੰਗ੍ਰਾਂਦ ਨੂੰ ਮੁੱਖ ਰੱਖਦਿਆਂ ਹਰ ਮਹੀਨੇ ਲੰਗਰ ਲਗਾਇਆ ਜਾਂਦਾ ਹੈ, ਅਤੇ ਇਹ ਅੱਠਵਾ ਲੰਗਰ ਲਗਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਗੁਰਦੇਵ ਸਿੰਘ ਸਿੱਧੂ, ਉੱਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਜ਼ੀਰਾ, ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ, ਬਜਰੰਗ ਭਵਨ ਮੰਦਰ ਕਮੇਟੀ ਮੈਂਬਰ ਦੀਪਕ ਭਾਰਗੋ, ਰਾਜੇਸ਼ ਲੱਕੀ ਪਾਸੀ, ਤਰਲੋਕ ਸਿੰਘ ਮਿਰਜ਼ਾ , ਡਾ ਰਮੇਸ਼ ਚੰਦਰ, ਹੈਪੀ ਮਦਾਨ,ਰਾਜ ਅਰੋੜਾ ,ਮੋਹਣ ਅਨੇਜਾ, ਕੁਲਭੂਸ਼ਨ ਸ਼ਰਮਾ ਆਦਿ ਹਾਜ਼ਰ ਸਨ।
