ਜੀਰਾ 7 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ ) ਦਿਨ ਪ੍ਰਤੀ ਦਿਨ ਵੱਧਦੀਂ ਧੁੰਦ ਅਤੇ ਧੁੰਦ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਰੋਕਣ ਦੇ ਮਕਸਦ ਨਾਲ ਅੱਜ ਜੀਰਾ ਦੀ ਉੱਗੀ ਸਮਾਜ ਸੇਵੀ ਸੰਸਥਾ ਸੇਵਾ ਭਾਰਤੀ ਵੱਲੋਂ ਘੰਟਾ ਘਰ ਚੌਂਕ ਜੀਰਾ ਤੋਂ ਲੰਘਣ ਵਾਲੇ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਬਿੱਟੂ ਵਿੱਜ ਨੇ ਦੱਸਿਆ ਕਿ ਸਰਦੀ ਮੌਸਮ ਦੇ ਚਲਦਿਆਂ ਦਿਨ ਪ੍ਰਤੀ ਦਿਨ ਧੁੰਦ ਦੇਖਣ ਨੂੰ ਮਿਲ ਰਹੀ ਹੈ ਅਤੇ ਇਸ ਧੁੰਦ ਕਾਰਨ ਅਕਸਰ ਹੀ ਹਾਦਸੇ ਹੋ ਜਾਂਦੇ ਹਨ ਜਿਨਾਂ ਨੂੰ ਰੋਕਣ ਦੇ ਮਕਸਦ ਨਾਲ ਅੱਜ ਉਹਨਾਂ ਦੀ ਸੰਸਥਾ ਵੱਲੋਂ ਇਸ ਸੜਕ ਤੋਂ ਲੰਘਣ ਵਾਲੇ ਵਾਹਨਾਂ ਉੱਪਰ ਰਿਫਲੈਕਟਰ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਵਾਹਨਾਂ ਤੇ ਲੱਗੇ ਹੋਏ ਇਹ ਰਿਫਲੈਕਟਰ ਜਦ ਇਹਨਾਂ ਉੱਪਰ ਦੂਸਰੇ ਵਾਹਣ ਦੀ ਰੌਸ਼ਨੀ ਪੈਂਦੀ ਹੈ ਤਾਂ ਦੂਰ ਤੋਂ ਹੀ ਨਜ਼ਰ ਆ ਜਾਂਦੇ ਹਨ ਜਿਸ ਕਾਰਨ ਸੜਕੀ ਹਾਦਸਿਆਂ ਵਿੱਚ ਕਮੀ ਆ ਸਕਦੀ ਹੈ। ਇਸ ਮੌਕੇ ਉਹਨਾਂ ਦੇ ਨਾਲ ਪ੍ਰੀਤਮ ਸਿੰਘ ਪ੍ਰਧਾਨ, ਸ੍ਰੀਮਤੀ ਕਿਰਨ ਗੋੜ ਮਹਿਲਾ ਵਿੰਗ ਪ੍ਰਧਾਨ, ਨਰਿੰਦਰ ਕੁਮਾਰ ਨਾਰੰਗ ਜਨਰਲ ਸਕੱਤਰ, ਡਾਕਟਰ ਰਮੇਸ਼ ਚੰਦਰ ਮੈਡੀਸਨ ਵਿੰਗ ਇਨਚਾਰਜ, ਅਮਰੀਕ ਸਿੰਘ ਅਹੂਜਾ ਸਰਪ੍ਰਸਤ, ਸੁਖਵਿੰਦਰ ਸਿੰਘ ਬੋਬੀ, ਤਲਵਿੰਦਰ ਸਿੰਘ, ਜੁਗਰਾਜ ਸਿੰਘ ਆਦਿ ਹਾਜ਼ਰ ਸਨ